DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੋਟਰ ਸਰਵੇ ਵਿੱਚ ਲੋਕਾਂ ਨੂੰ ਸਹਿਯੋਗ ਦੀ ਅਪੀਲ

ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਵਿੱਚ ਸੁਧਾਈ ਲਈ ਕਰਵਾਏ ਜਾ ਰਹੇ ਸਰਵੇ ਦੌਰਾਨ ਲੋਕ ਜਾਣਕਾਰੀ ਦੇਣ ਤੋਂ ਝਿਜਕ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਬੀ ਐੱਲ ਓਜ਼ ਨੇ ਚੋਣ ਕਮਿਸ਼ਨ ਦੀ ਮੀਟਿੰਗ ਦੌਰਾਨ ਕੀਤਾ। ਚੋਣ ਕਮਿਸ਼ਨ ਨੇ ਲੋਕਾਂ ਨੂੰ...

  • fb
  • twitter
  • whatsapp
  • whatsapp
Advertisement

ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਵਿੱਚ ਸੁਧਾਈ ਲਈ ਕਰਵਾਏ ਜਾ ਰਹੇ ਸਰਵੇ ਦੌਰਾਨ ਲੋਕ ਜਾਣਕਾਰੀ ਦੇਣ ਤੋਂ ਝਿਜਕ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਬੀ ਐੱਲ ਓਜ਼ ਨੇ ਚੋਣ ਕਮਿਸ਼ਨ ਦੀ ਮੀਟਿੰਗ ਦੌਰਾਨ ਕੀਤਾ। ਚੋਣ ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਲ 2025 ਦੇ ਚੋਣ ਡੇਟਾ ਨੂੰ ਸਾਲ 2002 ਦੇ ਚੋਣ ਰਿਕਾਰਡ ਨਾਲ ਮਿਲਾਇਆ ਜਾ ਰਿਹਾ ਹੈ। ਇਸ ਲਈ ਡੇਟਾ ਮਿਲਾਉਣ ਵਿੱਚ ਬਣਦਾ ਸਹਿਯੋਗ ਕਰਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਚੋਣ ਡੇਟਾ ਮਿਲਾਉਣ ਵਿੱਚ ਬੀ ਐੱਲ ਓਜ਼ ਦਾ ਸਹਿਯੋਗ ਕੀਤਾ ਜਾਵੇ। ਇਸ ਲਈ ਪਹਿਲਾਂ ਸੈਕਟਰ 7, ਸੈਕਟਰ-18, ਸੈਕਟਰ-19, ਸੈਕਟਰ-20, ਸੈਕਟਰ-21, ਸੈਕਟਰ-27 ਅਤੇ ਸੈਕਟਰ-28 ਦੇ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬੂਥ ਲੈਵਲ ਅਫ਼ਸਰਾਂ ਦੇ ਦੌਰੇ ਦੌਰਾਨ ਜਾਂ ਸੰਪਰਕ ਕਰਨ ’ਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ। ਚੋਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕ ਖੁਦ ਵੈੱਬਸਾਈਟ ’ਤੇ ਸਾਲ 2002 ਦੀ ਵੋਟਰ ਸੂਚੀ ’ਚ ਨਾਮ ਦੇਖ ਸਕਦੇ ਹਨ।

Advertisement
Advertisement
×