DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Anmol Gagan Maan: ਓ ਕੇ ਨੇ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਸਥਾਨਕ ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਬਹਾਦਰ ਸਿੰਘ ਓ ਕੇ ਨੇ ਤਾਜ਼ਪੋਸ਼ੀ ਸਮਾਗਮ ਦੌਰਾਨ ਕੌਂਸਲ ਦਫ਼ਤਰ ’ਚ ਆਪਣਾ ਅਹੁਦਾ ਸੰਭਾਲ ਲਿਆ। ਵਿਧਾਇਕ ਅਨਮੋਲ ਗਗਨ ਮਾਨ ਨੇ ਉਨ੍ਹਾਂ ਦਾ ਸਨਮਾਨ ਕਰਦਿਆਂ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ। ਨਗਰ ਕੌਂਸਲ ਦੇ ਕਮਿਊਨਿਟੀ...

  • fb
  • twitter
  • whatsapp
  • whatsapp
featured-img featured-img
ਵਿਧਾਇਕਾ ਅਨਮੋਲ ਗਗਨ ਮਾਨ ਦੀ ਹਾਜ਼ਰੀ ’ਚ ਅਹੁਦਾ ਸੰਭਾਲਦੇ ਹੋਏ ਬਹਾਦਰ ਸਿੰਘ ਓ ਕੇ।
Advertisement

ਸਥਾਨਕ ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਬਹਾਦਰ ਸਿੰਘ ਓ ਕੇ ਨੇ ਤਾਜ਼ਪੋਸ਼ੀ ਸਮਾਗਮ ਦੌਰਾਨ ਕੌਂਸਲ ਦਫ਼ਤਰ ’ਚ ਆਪਣਾ ਅਹੁਦਾ ਸੰਭਾਲ ਲਿਆ। ਵਿਧਾਇਕ ਅਨਮੋਲ ਗਗਨ ਮਾਨ ਨੇ ਉਨ੍ਹਾਂ ਦਾ ਸਨਮਾਨ ਕਰਦਿਆਂ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ। ਨਗਰ ਕੌਂਸਲ ਦੇ ਕਮਿਊਨਿਟੀ ਸੈਂਟਰ ਵਿੱਚ ਹੋਏ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।

ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਕੁਰਾਲੀ ਦੇ ਵਿਕਾਸ ਲਈ ਕੌਂਸਲ ਅਤੇ ਬਹਾਦਰ ਸਿੰਘ ਓ ਕੇ ਦੀ ਅਗਵਾਈ ਵਾਲੀ ਟੀਮ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਨੰਦੀਪਾਲ ਬਾਂਸਲ ਨੇ ਸ੍ਰੀ ਓ ਕੇ ਨੂੰ ਵਧਾਈ ਦਿੱਤੀ। ਸਮਾਗਮ ਨੂੰ ਕੌਂਸਲਰ ਪਰਦੀਪ ਰੂੜਾ, ਅਨਮੋਲ ਸ਼ਰਮਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਬਹਾਦਰ ਸਿੰਘ ਓ ਕੇ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸ਼ਹਿਰ ਦੀ ਤਰੱਕੀ ਲਈ ਸਭਨਾਂ ਤੋਂ ਸਹਿਯੋਗ ਦੀ ਲੋੜ ’ਤੇ ਜ਼ੋਰ ਵੀ ਦਿੱਤਾ। ਇਸ ਮੌਕੇ ਸੀਲਮ ਸੋਹੀ, ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਵਾਈਸ ਪ੍ਰਧਾਨ ਸ਼ਮ੍ਹਾਂ ਕਾਲੀਆ, ਸਰਵਜੋਤ ਕੌਰ, ਕੌਂਸਲਰ ਅਸ਼ਵਨੀ ਕੁਮਾਰ, ਧੀਰਜ ਧੀਮਾਨ, ਰਮਾਕਾਂਤ ਕਾਲੀਆ, ਕੌਂਸਲਰ ਜੀਤਾ, ਚੇਅਰਮੈਨ ਹਰੀਸ਼ ਰਾਣਾ, ਨਵਦੀਪ ਸਿੰਘ ਸੈਣੀ, ਸੰਗਠਨ ਇੰਚਾਰਜ਼ ਗੁਰਸ਼ਰਨ ਸਿੰਘ ਕੌਂਸਲਰ, ਰਵਿੰਦਰ ਸਿੰਘ ਬਿੱਲਾ, ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ ਆਦਿ ਹਾਜ਼ਰ ਸਨ।

Advertisement

Advertisement
Advertisement
×