DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Superbug ਨੂੰ ਸੁੰਘਣ ਵਾਲਾ ਦੁਨੀਆ ਦਾ ਮਾਹਰ ਕੁੱਤਾ Angus ਹੋਇਆ ਰਿਟਾਇਰ

10 ਸਾਲਾਂ ਦੀ ਸੇਵਾ ਦੌਰਾਨ ਹਜ਼ਾਰਾਂ ਮਰੀਜ਼ਾਂ ਦੀ ਜਾਨ ਬਚਾਈ; ਹਸਪਤਾਲਾਂ ਵਿੱਚ ਖ਼ਤਰਨਾਕ ਬੈਕਟੀਰੀਆ ਲੱਭਣ ’ਚ ਸੀ ਮਾਹਰ

  • fb
  • twitter
  • whatsapp
  • whatsapp
featured-img featured-img
Superbug ਨੂੰ ਸੁੰਘਣ ਵਾਲਾ ਦੁਨੀਆ ਦਾ ਮਾਹਰ ਕੁੱਤਾ Angus ਹੋਇਆ ਰਿਟਾਇਰ।
Advertisement

ਕੈਨੇਡਾ ਦੇ ਵੈਨਕੂਵਰ ਜਨਰਲ ਹਸਪਤਾਲ ਵਿੱਚ ਪਿਛਲੇ 10 ਸਾਲਾਂ ਤੋਂ ਆਪਣੀ ਨੱਕ ਰਾਹੀਂ ਖ਼ਤਰਨਾਕ ਹਸਪਤਾਲ ਸੁਪਰਬੱਗ ਸੀ. ਡਿਫੀਸਿਲ' (C. difficile) ਦਾ ਪਤਾ ਲਗਾਉਣ ਵਾਲਾ ਮਸ਼ਹੂਰ ਅੰਗਰੇਜ਼ੀ ਸਪ੍ਰਿੰਗਰ ਸਪੈਨੀਅਲ ਕੁੱਤਾ ‘ਐਂਗਸ’ (Angus) ਹੁਣ ਸੇਵਾਮੁਕਤ ਹੋ ਗਿਆ ਹੈ। 13 ਸਾਲ ਦੀ ਉਮਰ ਵਿੱਚ ਰਿਟਾਇਰ ਹੋਏ ਐਂਗਸ ਨੇ ਆਪਣੀ ਜ਼ਿੰਦਗੀ ਦਾ 85 ਫੀਸਦੀ ਹਿੱਸਾ ਮਰੀਜ਼ਾਂ ਦੀ ਸੇਵਾ ਵਿੱਚ ਬਿਤਾਇਆ।

ਇਹ ਬੈਕਟੀਰੀਆ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਇਹ ਮਰੀਜ਼ਾਂ ਵਿੱਚ ਗੰਭੀਰ ਬੀਮਾਰੀਆਂ ਪੈਦਾ ਕਰਦਾ ਹੈ ਅਤੇ ਆਮ ਸਫ਼ਾਈ ਦੌਰਾਨ ਵੀ ਫਰਨੀਚਰ ਜਾਂ ਉਪਕਰਨਾਂ ਵਿੱਚ ਛੁਪਿਆ ਰਹਿੰਦਾ ਹੈ। ਐਂਗਸ ਦੀ ਅਦਭੁਤ ਸੁੰਘਣ ਸ਼ਕਤੀ ਨੇ ਕੈਨੇਡਾ ਦੇ 32 ਹਸਪਤਾਲਾਂ ਵਿੱਚ ਹਜ਼ਾਰਾਂ ਕਮਰਿਆਂ ਦੀ ਜਾਂਚ ਕਰਕੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ।

Advertisement

ਐਂਗਸ ਦੀ ਟਰੇਨਰ ਟੇਰੇਸਾ ਜ਼ੁਰਬਰਗ ਵੱਲੋਂੱ 29 ਮਾਰਚ ਨੂੰ ਉਸ ਲਈ ਇੱਕ ਸ਼ਾਨਦਾਰ ਰਿਟਾਇਰਮੈਂਟ ਪਾਰਟੀ ਕਰਵਾਈ ਗਈ। ਟੇਰੇਸਾ ਅਨੁਸਾਰ, ਹਾਲਾਂਕਿ ਐਂਗਸ ਅਜੇ ਵੀ ਕੰਮ ਵਿੱਚ ਮਾਹਰ ਸੀ, ਪਰ ਵਧਦੀ ਉਮਰ ਕਾਰਨ ਉਸ ਦਾ ਸਰੀਰ ਥੱਕਣ ਲੱਗ ਪਿਆ ਸੀ। ਹੁਣ ਐਂਗਸ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸ਼ਾਂਤਮਈ ਜੀਵਨ ਬਤੀਤ ਕਰੇਗਾ ਅਤੇ ਗੁੰਮ ਹੋਏ ਤੀਰਾਂ ਨੂੰ ਲੱਭਣ ਵਰਗੇ ਛੋਟੇ-ਮੋਟੇ ਕੰਮਾਂ ਦਾ ਆਨੰਦ ਲਵੇਗਾ। ਹਸਪਤਾਲ ਪ੍ਰਸ਼ਾਸਨ ਨੇ ਉਸ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ ਅਤੇ ਉਸ ਦੀ ਟਰੇਨਰ ਉਮੀਦ ਹੈ ਕਿ ਐਂਗਸ ਨੂੰ ਉਸਦੇ ਮਹਾਨ ਕਾਰਜ ਲਈ ‘ਕੈਨੇਡੀਅਨ ਸਰਵਿਸ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਦੀ ਸ਼ੁਰੂਆਤ ਤੋਂ ਬਾਅਦ ਹੁਣ ਕਈ ਹੋਰ ਕੁੱਤੇ ਵੀ ਇਸ ਵਿਸ਼ੇਸ਼ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਹਨ।

Advertisement

Advertisement
×