ਬੇਕਾਬੂ ਕਾਰ ਕੰਧ ਤੋੜ ਕੇ ਘਰ ਵਿੱਚ ਵੜੀ

ਬੇਕਾਬੂ ਕਾਰ ਕੰਧ ਤੋੜ ਕੇ ਘਰ ਵਿੱਚ ਵੜੀ

ਕੰਧ ਤੋਡ਼ ਕੇ ਘਰ ਅੰਦਰ ਵਡ਼ੀ ਹੋੲੀ ਕਾਰ ਨੂੰ ਕੱਢਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਮਨੋਜ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਗਸਤ

ਇੱਥੇ ਸੈਕਟਰ 19-20 ਵਾਲੀ ਸੜਕ ’ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰਨ ਮਗਰੋਂ ਬੇਕਾਬੂ ਹੋ ਕੇ ਕੰਧ ਤੋੜਦੀ ਹੋਈ ਕਾਰ ਇਕ ਘਰ ਵਿੱਚ ਜਾ ਵੜੀ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਕੀਤਾ ਗਿਆ ਹੈ। ਪੀੜਤ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਸੈਕਟਰ-28, ਚੰਡੀਗੜ੍ਹ ਵਜੋਂ ਹੋਈ ਹੈ ਜੋ ਏਅਰਫੋਰਸ ਵਿੱਚ ਤਾਇਨਾਤ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਬੇਕਾਬੂ ਹੋ ਕੇ ਫੁੱਟਪਾਥ ’ਤੇ ਚੜ੍ਹਦੀ ਹੋਈ ਕੰਧ ਤੋੜ ਕੇ ਇਕ ਘਰ ਵਿੱਚ ਜਾ ਵੜੀ। ਕਾਰ ਵਿੱਚ ਦੋ ਵਿਅਕਤੀ ਅਤੇ ਇਕ ਮਹਿਲਾ ਸਵਾਰ ਸੀ। ਇਸ ਹਾਦਸੇ ਦੌਰਾਨ ਊਨ੍ਹਾਂ ਦੇ ਵੀ ਸੱਟਾਂ ਵੱਜੀਆਂ ਜਿਸ ਕਾਰਨ ਉਨ੍ਹਾਂ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-19 ਦੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਸੈਕਟਰ-19 ਦੇ ਮੁਖੀ ਸ਼ਾਦੀ ਲਾਲ ਨੇ ਦੱਸਿਆ ਕਿ ਪੀੜਤ ਪ੍ਰਦੀਪ ਕੁਮਾਰ ਦੇ ਸਿਰ ਵਿੱਚ ਸੱਟ ਵੱਜੀ ਹੈ, ਜਿਸ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਹੈ ਪਰ ਬਾਅਦ ਵਿੱਚ ਫ਼ੌਜ ਦੇ ਹਸਪਤਾਲ ਵਿੱਚ ਲਿਜਾਂਦਾ ਗਿਆ। ਪੁਲੀਸ ਨੇ ਕਾਰ ਚਾਲਕ ਪਿਯੂਸ਼ ਵਾਸੀ ਸੈਕਟਰ-23 ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 279, 337 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਨੇ ਨੌਜਵਾਨ ਦਰੜਿਆ

ਘਨੌਲੀ (ਜਗਮੋਹਨ ਸਿੰਘ): ਇੱਥੇ ਅੱਜ ਬਾਅਦ ਦੁਪਹਿਰ ਕੌਮੀ ਸ਼ਾਹਰਾਹ ਨੰਬਰ 205 ’ਤੇ ਦਰਗਾਹ ਗੁਪਤੀ ਪੀਰ ਸਿੰਘਪੁਰਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਰੇਤੇ ਦੇ ਭਰੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਰੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਤ ਸਿੰਘ (27) ਪੁੱਤਰ ਰੌਸ਼ਨ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਥੱਲਾ, ਜ਼ਿਲ੍ਹਾ ਜਲੰਧਰ ਆਪਣੇ ਮੋਟਰਸਾਈਕਲ ਨੰਬਰ ਪੀਬੀ37ਜੇ-1391 ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਗੁਪਤੀ ਪੀਰ ਸਿੰਘਪੁਰਾ ਨੇੜੇ ਪੁੱਜਿਆ ਤਾਂ ਪਿਛੋਂ ਇਸੇ ਦਿਸ਼ਾ ਵੱਲ ਆ ਰਹੇ ਰੇਤੇ ਦੇ ਭਰੇ ਤੇਜ਼ ਰਫ਼ਤਾਰ ਟਿੱਪਰ ਨੰਬਰ ਪੀਬੀ65ਆਰ-6594 ਨੇ ਊਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਮੋਟਰਸਾਈਕਲ ਚਾਲਕ ਟਿੱਪਰ ਦੇ ਅੱਗੇ ਜਾ ਡਿੱਗਿਆ ਤੇ ਟਿੱਪਰ ਨੌਜਵਾਨ ਨੂੰ ਘੜੀਸਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਦੀ ਹਾਈਵੇਅ ਪੈਟਰੋਲਿੰਗ ਪਾਰਟੀ ਘਨੌਲੀ ਨੇ ਮੌਕੇ ’ਤੇ ਪੁੱਜ ਕੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਚੌਕੀ ਘਨੌਲੀ ਦੀ ਟੀਮ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All