ਚੰਡੀਗੜ੍ਹ ਦੇ ਸੈਕਟਰ-22 ਵਿੱਚ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਨੂੰ ਗੋਲੀ ਮਾਰੀ

ਜ਼ਖ਼ਮੀ ਅਮਰੀਕ ਸਿੰਘ ਹਸਪਤਾਲ ਵਿੱਚ ਦਾਖਲ, ਹਮਲਾਵਰ ਫ਼ਰਾਰ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਨੂੰ ਗੋਲੀ ਮਾਰੀ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 25 ਅਕਤੂਬਰ

ਇਥੇ ਸੈਕਟਰ-22 ਵਿਚ ਐਤਵਾਰ ਸਵੇਰੇ ਪੰਜਾਬ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀ ਅਮਰੀਕ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ। ਹਮਲਾ ਅਮਰੀਕ ਸਿੰਘ ਦੇ ਘਰ ਤੋਂ ਕੁਝ ਪੌੜੀਆਂ ਦੀ ਦੂਰੀ 'ਤੇ ਹਮਲਾ ਕਰ ਦਿੱਤਾ ਗਿਆ ਸੀ। ਅਮਰੀਕ ਸਿੰਘ ਦੇ ਰੌਲਾ ਪਾਉਣ ਦੀ ਅਵਾਜ਼ ਸੁਣਦਿਆਂ ਹੀ ਲੋਕ ਉਸ ਵੱਲ ਭੱਜੇ। ਇਸ ਦੌਰਾਨ ਹਮਲਾਵਰ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲੀਸ ਨੇ ਜ਼ਖ਼ਮੀ ਅਮਰੀਕ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੈਕਟਰ -22 ਚੌਕੀ ਪੁਲੀਸ ਨੂੰ ਮੌਕੇ ਤੋਂ ਖੋਲ ਬਰਾਮਦ ਹੋਇਆ ਹੈ। ਜਾਂਚ ਵਿਚ ਪਤਾ ਲੱਗਿਆ ਕਿ ਅਮਰੀਕ ਸਿੰਘ ਸਵੇਰੇ 7 ਵਜੇ ਸੈਕਟਰ-22 ਸਥਿਤ ਗੁਰਦੁਆਰੇ ਗਏ ਸਨ ਤੇ ਉਹ ਗੁਰਦੁਆਰੇ ਤੋਂ ਪੈਦਲ ਆਪਣੇ ਘਰ ਵਾਪਸ ਆ ਰਹੇ ਸਨ ਤੇ ਉਨ੍ਹਾਂ ’ਤੇ ਹਮਲਾ ਹੋ ਗਿਆ। ਗੋਲੀ ਉਨ੍ਹਾਂ ਦੇ ਸੱਜੇ ਪੱਟ 'ਤੇ ਲੱਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All