
ਮਾਤਾ ਮਨਸਾ ਦੇਵੀ ਮੰਦਰ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹੋਏ ਸ਼ਰਧਾਲੂ।
ਪੀ.ਪੀ. ਵਰਮਾ
ਪੰਚਕੂਲਾ, 23 ਮਾਰਚ
ਮਾਤਾ ਮਨਸਾ ਦੇਵੀ ਮੰਦਰ ਪੰਚਕੂਲਾ ਮੇਲੇ ਦੇ ਦੂਸਰੇ ਦਿਨ 27 ਲੱਖ 87 ਹਜ਼ਾਰ 279 ਰੁਪਏ ਦਾ ਚੜ੍ਹਾਵਾ ਚੜਿ੍ਹਆ। ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਦੱਸਿਆ ਕਿ ਇਸ ਚੜ੍ਹਾਵੇ ਵਿੱਚ ਦੋ ਹੋਰ ਮੰਦਰ ਵੀ ਸ਼ਾਮਲ ਹਨ ਜਿਹੜੇ ਮਨਸਾ ਦੇਵੀ ਪੂਜਾ ਸਥੱਲ ਬੋਰਡ ਅਧੀਨ ਹਨ। ਇਸ ਚੜ੍ਹਾਵੇ ਵਿੱਚ ਮਾਤਾ ਮਨਸਾ ਦੇਵੀ ਮੰਦਰ ਵਿੱਚ 22,19,245 ਰੁਪਏ, ਕਾਲਕਾ ਦੇ ਕਾਲੀ ਮਾਤਾ ਮੰਦਰ ਵਿੱਚ 48,234 ਰੁਪਏ ਅਤੇ ਚੰਡੀ ਮਾਤਾ ਮੰਦਰ ਵਿੱਚ 1,59,800 ਰੁਪਏ ਦਾਨ ਦੇ ਰੂਪ ਵਿੱਚ ਚੜ੍ਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਮਾਤਾ ਮਨਸਾ ਦੇਵੀ ਮੰਦਰ ਵਿੱਚ ਸੋਨੇ ਦੇ ਛੇ ਗਹਿਣੇ, ਚਾਂਦੀ ਦੇ 62 ਗਹਿਣੇ, ਕਾਲੀ ਮਾਤਾ ਮੰਦਰ ਕਾਲਕਾ ਵਿੱਚ ਸੋਨੇ ਦੇ 5 ਗਹਿਣੇ ਅਤੇ 78 ਚਾਂਦੀ ਦੇ ਗਹਿਣੇ ਚੜ੍ਹੇ। ਚੜਾਵੇ ਵਿੱਚ ਕਈ ਪੌਂਡ ਅਤੇ ਡਾਲਰ ਵੀ ਚੜ੍ਹੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ