ਅੰਬਾਲਾ ਪੁਲੀਸ ਦੀ ਜੂਏ, ਸੱਟੇ ਤੇ ਨਸ਼ੇ ਖ਼ਿਲਾਫ਼ ਮੁਹਿੰਮ
ਅੰਬਾਲਾ ਪੁਲੀਸ ਨੇ ਜ਼ਿਲ੍ਹੇ ਵਿੱਚ ‘ਆਪਰੇਸ਼ਨ ਹਾਟਸਪਾਟ ਡੋਮੀਨੇਸ਼ਨ’ ਚਲਾਇਆ ਹੈ, ਜਿਸ ਅਧੀਨ ਜੁਆ/ਸੱਟੇ, ਨਸ਼ੇ ਅਤੇ ਹੋਰ ਨਾਜਾਇਜ਼ ਗਤੀਵਿਧੀਆਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਪਹਿਲੀ ਦਸੰਬਰ ਤੋਂ ਸ਼ੂਰ ਕੀਤੀ ਇਹ ਮੁਹਿੰਮ 31 ਦਸੰਬਰ ਤੱਕ ਚੱਲੇਗੀ। ਐਸ ਪੀ ਅੰਬਾਲਾ ਅਜੀਤ...
ਅੰਬਾਲਾ ਪੁਲੀਸ ਨੇ ਜ਼ਿਲ੍ਹੇ ਵਿੱਚ ‘ਆਪਰੇਸ਼ਨ ਹਾਟਸਪਾਟ ਡੋਮੀਨੇਸ਼ਨ’ ਚਲਾਇਆ ਹੈ, ਜਿਸ ਅਧੀਨ ਜੁਆ/ਸੱਟੇ, ਨਸ਼ੇ ਅਤੇ ਹੋਰ ਨਾਜਾਇਜ਼ ਗਤੀਵਿਧੀਆਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਪਹਿਲੀ ਦਸੰਬਰ ਤੋਂ ਸ਼ੂਰ ਕੀਤੀ ਇਹ ਮੁਹਿੰਮ 31 ਦਸੰਬਰ ਤੱਕ ਚੱਲੇਗੀ।
ਐਸ ਪੀ ਅੰਬਾਲਾ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਸਾਰੇ ਪ੍ਰਬੰਧਕ ਅਫਸਰਾਂ ਅਤੇ ਪੁਲੀਸ ਟੀਮਾਂ ਨੂੰ ਪਿੰਡਾਂ ਅਤੇ ਕਸਬਿਆਂ ਵਿੱਚ ਜੁਆ-ਸੱਟੇ ਦੇ ਅੱਡਿਆਂ, ਨਸ਼ਾ ਤਸਕਰੀ ਨਾਲ ਜੁੜੇ ਥਾਵਾਂ ਅਤੇ ਸ਼ੱਕੀ ਇਲਾਕਿਆਂ ਦੀ ਪਛਾਣ ਕਰਕੇ ਲਗਾਤਾਰ ਛਾਪੇ ਮਾਰਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਤ-ਦਿਨ ਚੱਲਣ ਵਾਲੇ ਇਸ ਵਿਸ਼ੇਸ਼ ਅਭਿਆਨ ਦੌਰਾਨ ਗਲੀ-ਮੁਹੱਲਿਆਂ ਵਿੱਚ ਨਸ਼ੇੜੀਆਂ ਦੇ ਟੋਲਿਆਂ ਨੂੰ ਖਤਮ ਕਰਨਾ ਅਤੇ ਮਹਿਲਾਵਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਮੁੱਖ ਟੀਚਾ ਹੈ। ਨਾਜਾਇਜ਼ ਧੰਦਿਆਂ ਨਾਲ ਜੁੜੇ ਤੱਤਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਰਦੀ ਦੇ ਮੌਸਮ ਨੂੰ ਵੇਖਦਿਆਂ ਐਸ ਪੀ ਨੇ ਟੀਮਾਂ ਨੂੰ ਬੇਘਰ ਲੋਕਾਂ ਦੀ ਪਛਾਣ ਕਰਕੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੰਬਲ, ਭੋਜਨ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ, ਸਰਪੰਚਾਂ ਅਤੇ ਜਾਗਰੂਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਅਤੇ ਜੁਆ-ਸੱਟਾ ਖਿਡਾਉਣ ਵਾਲਿਆਂ ਦੀ ਜਾਣਕਾਰੀ ਤੁਰੰਤ ਪੁਲੀਸ ਨਾਲ ਸਾਂਝੀ ਕਰਨ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।

