Ambala-Chandigarh highway traffic jam: ਅੰਬਾਲਾ-ਚੰਡੀਗੜ੍ਹ ਮਾਰਗ ’ਤੇ ਜਾਮ
ਤਿੰਨ ਛੁੱਟੀਆਂ ਮਗਰੋਂ ਅੱਜ ਪਹਿਲੇ ਕੰਮਕਾਜੀ ਦਿਨ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਵਾਹਨਾਂ ਦੀ ਗਿਣਤੀ ਵਧਣ ਕਾਰਨ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਸਵੇਰ ਤੋਂ ਹੀ ਹਾਈਵੇਅ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਵਧੇਰੇ ਆਵਾਜਾਈ ਦੌਰਾਨ ਹਾਈਵੇਅ ’ਤੇ ਵੱਖ-ਵੱਖ ਥਾਵਾਂ ’ਤੇ...
Advertisement
ਤਿੰਨ ਛੁੱਟੀਆਂ ਮਗਰੋਂ ਅੱਜ ਪਹਿਲੇ ਕੰਮਕਾਜੀ ਦਿਨ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਵਾਹਨਾਂ ਦੀ ਗਿਣਤੀ ਵਧਣ ਕਾਰਨ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਸਵੇਰ ਤੋਂ ਹੀ ਹਾਈਵੇਅ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਵਧੇਰੇ ਆਵਾਜਾਈ ਦੌਰਾਨ ਹਾਈਵੇਅ ’ਤੇ ਵੱਖ-ਵੱਖ ਥਾਵਾਂ ’ਤੇ ਕਈ ਛੋਟੇ-ਵੱਡੇ ਹਾਦਸੇ ਵੀ ਵਾਪਰੇ। ਇੱਕ ਥਾਂ ਪਿੱਛੋਂ ਆ ਰਹੀ ਕਾਰ ਨੇ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਦੋਵੇਂ ਵਾਹਨ ਸੜਕ ’ਤੇ ਖੜ੍ਹੇ ਰਹਿਣ ਕਾਰਨ ਪਿੱਛੋਂ ਆ ਰਹੀ ਆਵਾਜਾਈ ਦੀ ਰਫ਼ਤਾਰ ਹੋਰ ਮੱਠੀ ਪੈ ਗਈ। ਇਸੇ ਦੌਰਾਨ ਇੱਕ ਵਾਹਨ ਦਾ ਐਕਸਲ ਟੁੱਟਣ ਕਾਰਨ ਸੜਕ ਵਿਚਕਾਰ ਹੀ ਖੜ੍ਹ ਗਿਆ। ਖ਼ਰਾਬ ਵਾਹਨ ਨੂੰ ਹਟਾਉਣ ਵਿੱਚ ਲੱਗੇ ਸਮੇਂ ਕਾਰਨ ਵੀ ਆਵਾਜਾਈ ਪ੍ਰਭਾਵਿਤ ਹੋਈ। ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਛੁੱਟੀਆਂ ਮਗਰੋਂ ਪਹਿਲਾ ਕੰਮਕਾਜੀ ਦਿਨ ਹੋਣ ਕਾਰਨ ਵਾਹਨਾਂ ਦੀ ਗਿਣਤੀ ਵਧੀ ਸੀ।
Advertisement
Advertisement
×

