Ambala Chandigarh Highway: ਟਰਾਲੀ ਪਲਟਣ ਕਾਰਨ ਜਾਮ ਲੱਗਿਆ
ਮੁਲਾਜ਼ਮਾਂ ਦੀ ਡਿੳੂਟੀ ਸਮਾਪਤ ਹੋਣ ਕਾਰਨ ਸਮੱਸਿਆ ਆਈ: ਪੁਲੀਸ ਅਧਿਕਾਰੀ
Ambala Chandigarh Highway: ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲਾਲੜੂ ਮੰਡੀ ਵਿੱਚ ਅੱਜ ਸ਼ਾਮ ਪੰਜ ਵਜੇ ਦੇ ਕਰੀਬ ਅੰਬਾਲਾ ਤੋਂ ਚੰਡੀਗੜ੍ਹ ਵੱਲ ਆ ਰਹੀ ਪਰਾਲੀ ਦੀਆਂ ਗੱਠਾਂ ਨਾਲ ਲੱਦੀ ਟਰਾਲੀ ਪਲਟ ਗਈ। ਗੱਠਾਂ ਸੜਕ ’ਤੇ ਖਿਲਰ ਜਾਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਟਰੈਫਿਕ ਇੰਚਾਰਜ ਸ਼ਿਆਮ ਲਾਲ ਨੇ ਦੱਸਿਆ ਕਿ ਟਰਾਲੀ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੌਲ ਪਲਾਜ਼ਾ ਤੋਂ ਮੁਲਾਜ਼ਮਾਂ ਨੂੰ ਸੱਦਿਆ ਗਿਆ ਸੀ, ਪਰ ਟੀਮ ਲਗਪਗ ਇੱਕ ਘੰਟੇ ਦੀ ਦੇਰੀ ਨਾਲ ਪੁੱਜੀ। ਮੁਲਾਜ਼ਮ ਹਾਈਡਰਾ ਮਸ਼ੀਨ ਲੈ ਕੇ ਆਏ ਪਰ ਡਰਾਈਵਰ ਅਤੇ ਟਰਾਲੀ ਹਟਾਉਣ ਲਈ ਲੋੜੀਂਦੇ ਮੁਲਾਜ਼ਮ ਮੌਜੂਦ ਨਹੀਂ ਸਨ। ਮੁਲਾਜ਼ਮਾਂ ਨੇ ਸ਼ਾਮ ਪੰਜ ਵਜੇ ਡਿਊਟੀ ਖ਼ਤਮ ਹੋਣ ਦਾ ਹਵਾਲਾ ਦਿੰਦਿਆਂ ਕੰਮ ਕਰਨ ਤੋਂ ਅਸਮਰੱਥਾ ਪ੍ਰਗਟਾਈ। ਮੁਲਾਜ਼ਮ ਹਾਈਡਰਾ ਮਸ਼ੀਨ ਲੈ ਕੇ ਆਏ, ਪਰ ਉਸ ਨੂੰ ਚਲਾਉਣ ਲਈ ਡਰਾਈਵਰ ਅਤੇ ਟਰਾਲੀ ਹਟਾਉਣ ਲਈ ਲੋੜੀਂਦੇ ਮੁਲਾਜ਼ਮ ਮੌਜੂਦ ਨਹੀਂ ਸਨ।
ਸ਼ਿਆਮ ਲਾਲ ਅਨੁਸਾਰ ਮੁਲਾਜ਼ਮਾਂ ਨੇ ਸ਼ਾਮ ਪੰਜ ਵਜੇ ਡਿਊਟੀ ਦਾ ਸਮਾਂ ਖ਼ਤਮ ਹੋਣ ਦਾ ਹਵਾਲਾ ਦਿੰਦਿਆਂ ਕੰਮ ਕਰਨ ਤੋਂ ਅਸਮਰੱਥਾ ਪ੍ਰਗਟਾਈ। ਇਸ ਕਾਰਨ ਸੜਕ ਤੋਂ ਟਰਾਲੀ ਅਤੇ ਪਰਾਲੀ ਹਟਾਉਣ ਵਿੱਚ ਹੋਰ ਦੇਰੀ ਹੋਣ ਦੀ ਸਥਿਤੀ ਬਣ ਗਈ। ਘਟਨਾ ਨੇ ਹਾਈਵੇਅ ’ਤੇ ਐਮਰਜੈਂਸੀ ਦੌਰਾਨ ਰਾਹਤ ਪ੍ਰਬੰਧਾਂ ਬਾਰੇ ਸਵਾਲ ਖੜ੍ਹੇ ਕੀਤੇ ਹਨ।

