DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਧਿਰਾਂ ਦੇ ਵਿਵਾਦ ਕਾਰਨ Ambala-Chandigarh Highway Jam

ੁਲੀਸ ਖ਼ਿਲਾਫ਼ ਨਾਆਰੇਬਾਜ਼ੀ; ਜਾਮ ਵਿੱਚ ਫਸੇ ਲੋਕ ਹੁੰਦੇ ਰਹੇ ਖੁਆਰ

  • fb
  • twitter
  • whatsapp
  • whatsapp
Advertisement

ਅੱਜ ਦੇਰ ਸ਼ਾਮ ਕਰੀਬ ਪੌਣੇ 9 ਵਜੇ ਦੇ ਲਗਪਗ ਦੋ ਧਿਰਾਂ ਦੇ ਆਪਸੀ ਵਿਵਾਦ ਦੇ ਚਲਦੇ ਲਾਲੜੂ ਥਾਣੇ ਦੇ ਅੱਗੇ ਇੱਕ ਧਿਰ ਵੱਲੋਂ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਨੂੰ ਧਰਨਾ ਲਾ ਕੇ ਜਾਮ ਕਰ ਦਿੱਤਾ। ਇਸ ਕਾਰਨ ਕਰੀਬ ਇਕ ਘੰਟੇ ਤੱਕ ਮੁੱਖ ਮਾਰਗ ਦੀ ਟਰੈਫਿਕ ਜਾਮ ਰਹੀ। ਇਸ ਕਾਰਨ ਅਨੇਕਾਂ ਐਂਬੂਲੈਂਸ ਅਤੇ ਹੋਰ ਵੀ ਆਈ ਪੀ ਵਾਹਨ ਜਾਮ ਵਿੱਚ ਖੜ੍ਹਨ ਲਈ ਮਜਬੂਰ ਹੋਏ। ਪੁਲੀਸ ਨੇ ਕਾਫੀ ਜਦੋ ਜਹਿਦ ਮਗਰੋਂ ਕਰੀਬ ਪੌਣੇ 10 ਵਜੇ ਜਾਮ ਖੁੱਲ੍ਹਵਾ ਕੇ ਟਰੈਫਿਕ ਚਾਲੂ ਕੀਤੀ। ਜਾਣਕਾਰੀ ਅਨੁਸਾਰ ਲਾਲੜੂ ਦੇ ਸਰਦਾਰਪੁਰਾ ਮੁਹੱਲੇ ਦੇ ਵਾਸੀ ਦੋ ਪਰਿਵਾਰਾਂ ਦਾ ਪਿਛਲੇ ਕਾਫੀ ਸਮੇਂ ਤੋਂ ਆਪਸੀ ਵਿਵਾਦ ਚੱਲ ਰਿਹਾ ਸੀ। ਇੱਕ ਪਾਸੇ ਸੇਵਾਮੁਕਤ ਥਾਣੇਦਾਰ ਬਲਬੀਰ ਸਿੰਘ ਅਤੇ ਉਸ ਦਾ ਪਰਿਵਾਰ ਹੈ, ਦੂਜੇ ਪਾਸੇ ਗੁਰਪ੍ਰੀਤ ਸਿੰਘ ਜਾਸਤਨਾ ਕਲਾਂ ਵਾਲੇ ਦਾ ਪਰਿਵਾਰ ਹੈ, ਦੋਵਾਂ ਦਾ ਗਾਲੀ ਗਲੋਚ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਸੀ , ਜਿਸ ਦੇ ਚਲਦੇ ਅੱਜ ਮੁੱਖ ਮਾਰਗ ਨੂੰ ਗੁਰਪ੍ਰੀਤ ਸਿੰਘ ਅਤੇ ਉਸ ਦੇ ਦੇ ਸਾਥੀਆਂ ਵੱਲੋਂ ਬੰਦ ਕਰ ਦਿੱਤਾ ਗਿਆ । ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਲਾਲੜੂ ਪੁਲੀਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ । ਉਨ੍ਹਾਂ ਕਿਹਾ ਕਿ ਜਦੋਂ ਤੱਕ ਸੇਵਾਮੁਕਤ ਥਾਣੇਦਾਰ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ ,ਉਦੋਂ ਤੱਕ ਉਹ ਜਾਮ ਨਹੀਂ ਖੋਲ੍ਹਣਗੇ। ਇਸੇ ਦੌਰਾਨ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲੜੂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐੱਸ ਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਮਾਮੂਲੀ ਵਿਵਾਦ ਨੂੰ ਲੈ ਕੇ ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ਬੰਦ ਕਰਨਾ ਬਹੁਤ ਮਾੜੀ ਗੱਲ ਹੈ ,ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Advertisement
Advertisement
×