ਗੋਲਡਨ ਫੌਰੈਸਟ ਦੀ ਜ਼ਮੀਨ ’ਤੇ ਕਬਜ਼ੇ ਦਾ ਦੋਸ਼
ਸਰਬਜੀਤ ਸਿੰਘ ਭੱਟੀ
ਲਾਲੜੂ, 23 ਜੂਨ
ਲਾਲੜੂ ਪੁਲੀਸ ਨੇ ਗੋਲਡਨ ਫੌਰੈਸਟ ਦੀ ਜ਼ਮੀਨ ਤੇ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕਰਨ ਦੇ ਦੋਸ਼ ਤਹਿਤ ਦੋ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਦੇਵ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਜੜੋਤ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਗੋਲਡਨ ਫੌਰੈਸਟ ਦੀ ਜ਼ਮੀਨ ਉੱਤੇ ਪਿਛਲੇ ਲੰਮੇ ਸਮੇਂ ਤੋਂ ਖੇਤੀ ਕੀਤੀ ਜਾ ਰਹੀ ਹੈ, ਜਦੋਂ ਕਿ ਉਹ ਲੋਕ ਉਕਤ ਜ਼ਮੀਨ ਗੋਲਡਨ ਫੌਰੈਸਟ ਨੂੰ ਵੇਚ ਚੁੱਕੇ ਸਨ। ਇਥੇ ਹੀ ਬੱਸ ਨਹੀਂ ਕੁੱਝ ਵਿਅਕਤੀਆਂ ਵੱਲੋਂ ਜ਼ਮੀਨ ਵਿੱਚ ਵੱਡੇ ਪੱਧਰ ਤੇ ਮਾਈਨਿੰਗ ਅਤੇ ਦਰੱਖਤਾਂ ਦੀ ਕਟਾਈ ਵੀ ਕੀਤੀ ਗਈ ਹੈ। ਸ਼ਿਕਾਇਤਕਰਤਾ ਦੀ ਦਰਖਾਸਤ ਦੀ ਪੜਤਾਲ ਐਸਪੀ (ਦਿਹਾਤੀ) ਮੁਹਾਲੀ ਮਨਪ੍ਰੀਤ ਸਿੰਘ ਵੱਲੋਂ ਕੀਤੀ ਗਈ। ਜਿਸ ਤੋਂ ਬਾਅਦ ਐੱਸਐੱਸਪੀ ਮੁਹਾਲੀ ਦੇ ਹੁਕਮਾਂ ’ਤੇ ਪੁਲੀਸ ਨੇ ਗੋਲਡਨ ਫੌਰੈਸਟ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਹੇਠ ਨਰਿੰਦਰ ਗੁਪਤਾ, ਅਜੈਬ ਸਿੰਘ, ਗੁਰਪ੍ਰੀਤ ਸਿੰਘ, ਤਰਲੋਚਨ ਸਿੰਘ, ਅਵਤਾਰ ਸਿੰਘ, ਜੀਤ ਰਾਮ, ਗੁਰਲਾਲ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਗੁਰਲਾਲ ਸਿੰਘ, ਜੀਤ ਸਿੰਘ, ਬਲਦੇਵ ਸਿੰਘ, ਸਪਿੰਦਰ ਸਿੰਘ, ਜਰਨੈਲ ਸਿੰਘ, ਕੁਲਵੀਰ ਸਿੰਘ, ਰਣਜੀਤ ਸਿੰਘ, ਗੁਰਮੁਖ ਸਿੰਘ, ਬਲਵੰਤ ਸਿੰਘ, ਨਿਰਮੈਲ ਸਿੰਘ, ਗੁਰਜੀਤ ਸਿੰਘ, ਬੰਤ ਰਾਮ, ਦਰੂਨ ਸਿੰਘ, ਸਮੀਤ ਸਿੰਘ, ਦਲਵੀਰ ਸਿੰਘ, ਕਰਨੈਲ ਸਿੰਘ, ਦਰੁਨ ਸਿੰਘ ਠੇਕੇਦਾਰ ਸਾਰੇ ਵਾਸੀਆਨ ਪਿੰਡ ਜੜੋਤ ਥਾਣਾ ਲਾਲੜੂ ਖ਼ਿਲਾਫ਼ ਧਾਰਾ 447, 511 ਆਈਪੀਸੀ ਅਧੀਨ ਮਾਮਲਾ ਦਰਜ ਕੀਤਾ ਹੈ।