ਸਾਰੇ ਧੜ੍ਹੇ ਇਕੱਠੇ ਹੋਣ ਨਾਲ ਅਕਾਲੀ ਦਲ ਸੁਰਜੀਤ ਹੋਵੇਗਾ: ਚੰਦੂਮਾਜਰਾ
ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ): ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਜਾਂ ਕਿਸੇ ਹੋਰ ਧੜੇ ਨਾਲ ਗੱਠਜੋੜ ਸਬੰਧੀ ਹਾਲੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਹ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਜੁਟੇ ਹੋਏ ਹਨ।...
Advertisement
ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ): ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਜਾਂ ਕਿਸੇ ਹੋਰ ਧੜੇ ਨਾਲ ਗੱਠਜੋੜ ਸਬੰਧੀ ਹਾਲੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਹ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਅਕਾਲੀ ਧੜੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਅਨੁਸਾਰ ਵੱਖੋ ਵੱਖਰੀਆਂ ਬੋਲੀਆਂ ਛੱਡ ਕੇ ਇਕੱਠੇ ਹੋਣ ਤਾਂ ਅਕਾਲੀ ਦਲ ਨੂੰ ਸੁਰਜੀਤ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਚੰਦੂਮਾਜਰਾ ਨੇ ਲੁਧਿਆਣਾ ਜ਼ਿਮਨੀ ਚੋਣ ‘ਚ ਅਕਾਲੀ ਦਲ ਦੀ ਹਾਰ ਬਾਰੇ ਕਿਹਾ ਕਿ ਅਕਾਲ ਤਖਤ ਦਾ ਹੁਕਮ ਨਾ ਮੰਨਣ ਕਰਕੇ ਪਲੋਕ ਅਕਾਲੀ ਦਲ ਦਾ ਸਾਥ ਨਹੀਂ ਦੇ ਰਹੇ।
Advertisement
Advertisement