DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Akali Dal Waris Punjab: ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਮਾਗਮ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਵਿਰਾਸਤੀ ਚੌਕੀ ਸਰਕਾਰ-ਏ-ਖ਼ਾਲਸਾ ਨੇੜੇ ਗੁਰਦੁਆਰਾ ਬਾਬਾ ਸਤਿਨਾਮ ਸਿੰਘ ਰੂਪਨਗਰ ਵਿੱਚ ਮਨਾਈ ਗਈ। ਇਸ ਤੋਂ ਪਹਿਲਾਂ ਸਾਰੇ ਆਗੂ...

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਹਾਜ਼ਰ ਆਗੂ ਅਤੇ ਵਰਕਰ।
Advertisement

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਵਿਰਾਸਤੀ ਚੌਕੀ ਸਰਕਾਰ-ਏ-ਖ਼ਾਲਸਾ ਨੇੜੇ ਗੁਰਦੁਆਰਾ ਬਾਬਾ ਸਤਿਨਾਮ ਸਿੰਘ ਰੂਪਨਗਰ ਵਿੱਚ ਮਨਾਈ ਗਈ। ਇਸ ਤੋਂ ਪਹਿਲਾਂ ਸਾਰੇ ਆਗੂ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤੀ ਵਿਰਾਸਤੀ ਖ਼ਾਲਸਾ ਚੌਕੀ ’ਤੇ ਜਾ ਕੇ ਨਤਮਸਤਕ ਹੋਏ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਤਰਸੇਮ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰ-ਏ-ਖ਼ਾਲਸਾ ਦੇ ਰੂਪ ਵਿੱਚ ਅਜਿਹਾ ਰਾਜ ਕਾਇਮ ਕੀਤਾ, ਜਿਸ ਦੀ ਨੀਂਹ ਨਿਆਂ, ਧਾਰਮਿਕ ਆਜ਼ਾਦੀ, ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ’ਤੇ ਆਧਾਰਿਤ ਸੀ। ਇਸ ਮੌਕੇ ਮਨਪ੍ਰੀਤ ਸਿੰਘ ਇਆਲੀ ਅਤੇ ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਸਰਕਾਰ-ਏ-ਖ਼ਾਲਸਾ ਅੱਜ ਵੀ ਨਿਆਂ, ਧਾਰਮਿਕ ਸਹਿਣਸ਼ੀਲਤਾ, ਪੰਜਾਬ ਦੀ ਏਕਤਾ ਅਤੇ ਸਰਬੱਤ ਦੇ ਭਲੇ ਦਾ ਸਰਵੋਤਮ ਮਾਡਲ ਹੈ। ਇਸ ਮੌਕੇ ਬਚਿੱਤਰ ਸਿੰਘ ਜਟਾਣਾਂ, ਮਨਜਿੰਦਰ ਸਿੰਘ ਸੈਣੀ, ਬਲਵੰਤ ਸਿੰਘ ਗਿੱਲ, ਹਰਪ੍ਰੀਤ ਸਿੰਘ ਬਸੰਤ, ਅਵਤਾਰ ਸਿੰਘ ਲੌਂਗੀਆ, ਸਤਨਾਮ ਸਿੰਘ ਗਿੱਲ ਮਾਜਰੀ ਜੱਟਾਂ, ਸੰਦੀਪ ਸਿੰਘ ਰੁਪਾਲੋਂ, ਦਲਜੀਤ ਸਿੰਘ ਸੋਢੀ ਆਦਿ ਹਾਜ਼ਰ ਸਨ।

Advertisement
Advertisement
×