ਅਕਾਲੀ ਦਲ ਨੇ ਪੰਚਾਇਤੀ ਸੰਸਥਾਵਾਂ ਮਜ਼ਬੂਤ ਕੀਤੀਆਂ: ਸ਼ਰਮਾ
ਰਾਣੀਮਾਜਰਾ ਤੇ ਸਿੰਹਪੁਰ ਵਿੱਚ ਦਰਜਨਾਂ ਲੋਕ ਅਕਾਲੀ ਦਲ ’ਚ ਸ਼ਾਮਲ
Advertisement
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਅਕਾਲੀ ਦਲ ਨੇ ਪੰਚਾਇਤਾਂ, ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਨੁਮਾਇੰਦਿਆਂ ਨੂੰ ਅਧਿਕਾਰ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ। ਸ੍ਰੀ ਸ਼ਰਮਾ ਅੱਜ ਲਾਲੜੂ ਸਰਕਲ ਦੇ ਪਿੰਡ ਰਾਣੀਮਾਜਰਾ ਅਤੇ ਸਿੰਹਪੁਰ ਪਿੰਡਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਵਰਕਰਾਂ ਦਾ ਸਵਾਗਤ ਕਰ ਰਹੇ ਸਨ।
ਪਿੰਡ ਰਾਣੀਮਾਜਰਾ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਸੁਰਿੰਦਰ ਸਿੰਘ ਨੰਬਰਦਾਰ, ਅੰਗਰੇਜ਼ ਸਿੰਘ ਪੰਜਾਬ, ਮਸਤਾਨ ਸਿੰਘ ਸਾਬਕਾ ਪੰਚ ਅਤੇ ਸੁਖਦੇਵ ਸਿੰਘ ਨੇ ਐਨ.ਕੇ.ਸ਼ਰਮਾ ਦੀ ਮੌਜੂਦਗੀ ਵਿੱਚ ਅਕਾਲੀ ਦਲ ਦਾ ਪੱਲਾ ਫੜਿਆ, ਜਦੋਂ ਕਿ ਸਿੰਹਪੁਰ ਪਿੰਡ ਵਿੱਚ ਬਲਜਿੰਦਰ ਸਿੰਘ, ਗੁਰਧਿਆਨ ਸਿੰਘ, ਗੁਰਜਸ ਸਿੰਘ, ਜਸਵੰਤ ਸਿੰਘ, ਹਾਕਮ ਸਿੰਘ, ਭਜਨ ਸਿੰਘ, ਧਰਮ ਸਿੰਘ, ਭੁਪਿੰਦਰ ਸਿੰਘ, ਨਸੀਬ ਸਿੰਘ, ਜਸਪ੍ਰੀਤ ਸਿੰਘ, ਜੈ ਸਿੰਘ ਅਤੇ ਪਰਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।
Advertisement
Advertisement
