DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਕਾਲੀ ਦਲ ਦੇ ਵਫ਼ਦ ਵੱਲੋਂ ਪ੍ਰਸ਼ਾਸਕ ਨਾਲ ਮੁਲਾਕਾਤ

ਚੰਡੀਗੜ੍ਹ ਦੇ ਨਾਗਰਿਕਾਂ ਨਾਲ ਸਬੰਧਤ ਮਸਲਿਆਂ ਸਬੰਧੀ ਮੰਗ ਪੱਤਰ ਦਿੱਤਾ

  • fb
  • twitter
  • whatsapp
  • whatsapp
featured-img featured-img
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਦਿੰਦਾ ਹੋਇਆ ਵਫ਼ਦ।
Advertisement

ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਵਫ਼ਦ ਨੇ ਪ੍ਰਧਾਨ ਚਰਨਜੀਤ ਸਿੰਘ ਬਿੱਲੀ ਦੀ ਅਗਵਾਈ ਹੇਠ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਵਫਦ ਵੱਲੋਂ ਪ੍ਰਸ਼ਾਸਨ ਨੂੰ ਚੰਡੀਗੜ੍ਹ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਸਬੰਧੀ ਵਿਸਤਾਰਿਤ ਮੰਗ ਪੱਤਰ ਵੀ ਸੌਂਪਿਆ ਗਿਆ। ਵਫ਼ਦ ਵਿੱਚ ਬਲਵਿੰਦਰ ਸਿੰਘ, ਜ਼ਬਰਜੰਗ ਸਿੰਘ, ਮਨਦੀਪ ਸਿੰਘ, ਰਾਜੀਵ ਤੁਲੀ ਅਤੇ ਨਿਰਭੈ ਸਿੰਘ ਵੀ ਸ਼ਾਮਲ ਸਨ। ਮੁਲਾਕਾਤ ਦੌਰਾਨ ਵਫ਼ਦ ਨੇ ਚੰਡੀਗੜ੍ਹ ਦੇ ਨਾਗਰਿਕਾਂ ਨਾਲ ਸਬੰਧਤ ਕਈ ਮਹੱਤਵਪੂਰਨ ਮਸਲੇ ਰੱਖੇ। ਉਨ੍ਹਾਂ ਨੇ ਐਂਟੀ-ਡਿਫੈਕਸ਼ਨ ਕਾਨੂੰਨ ਫੌਰੀ ਲਾਗੂ ਕਰਨ, ਮੇਅਰ ਦੇ ਕਾਰਜਕਾਲ ਵਿੱਚ ਵਾਧਾ ਕਰਨ ਅਤੇ ਮੇਅਰ ਦੇ ਅਧਿਕਾਰਾਂ ਵਿੱਚ ਵਾਧਾ ਕਰਨ, ਫਲੋਰ-ਵਾਈਜ਼ ਰਜਿਸਟਰੀ ਦੀ ਮਨਜ਼ੂਰੀ, ਹਾਊਸਿੰਗ ਬੋਰਡ ਦੇ ਵਸਨੀਕਾਂ ਨੂੰ ਉਸਾਰੀ ਨਾਲ ਸਬੰਧਤ ਸਮੱਸਿਆਵਾਂ ਵਿੱਚ ਰਾਹਤ ਦੇਣ, ਜਨਰਲ ਪਾਵਰ ਅਟਾਰਨੀ ਸੰਪਤੀਆਂ ਦੀ ਮਲਕੀਅਤ ਤਬਦੀਲ ਕਰਨ, ਪੰਜਾਬ-ਯੂ ਟੀ ਕੈਡਰ ਅਨੁਪਾਤ (60:40) ਦੀ ਬਹਾਲੀ, ਸਰਕਾਰੀ ਭਾਸ਼ਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਕਰਵਾਉਣ, ਚੰਡੀਗੜ੍ਹ ਅਧੀਨ ਪਿੰਡਾਂ ਅਤੇ ਕਲੋਨੀਆਂ ਦਾ ਵਿਕਾਸ, ਸੈਕਟਰ ਡਿਸਪੈਂਸਰੀਆਂ ਅਤੇ ਚੰਡੀਗੜ੍ਹ ਦੇ ਸਾਰੇ ਹਸਪਤਾਲਾਂ ਨੂੰ ਅਪਗਰੇਡ ਕਰਨ, ਮੌਜੂਦਾ ਧਾਰਮਿਕ ਸਥਾਨਾਂ ਦੀ ਸੁਰੱਖਿਆ, ਸਮਾਰਟ ਪਾਰਕਿੰਗ ਪ੍ਰਣਾਲੀ ਦਾ ਬਿਹਤਰ ਪ੍ਰਬੰਧ, ਪ੍ਰਭਾਵਸ਼ਾਲੀ ਟ੍ਰੈਫਿਕ ਪ੍ਰਬੰਧਨ ਲਈ ਨਵੀਂ ਤਕਨਾਲੋਜੀ ਦੀ ਵਰਤੋਂ ਕਰਨ, ਚੰਡੀਗੜ੍ਹ ਵਿੱਚ ਮੈਟਰੋ ਜਾਂ ਮੋਨੋ ਰੇਲ ਦੀ ਤੁਰੰਤ ਲੋੜ, ਵਪਾਰਕ ਸੰਪਤੀਆਂ ਦੀਆਂ ਦਰਾਂ ਦਾ ਨਵਾਂ ਮੁਲਾਂਕਣ ਕਰਨ ਦੀ ਮੰਗ ਕੀਤੀ। ਚਰਨਜੀਤ ਸਿੰਘ ਵਿੱਲੀ ਨੇ ਦੱਸਿਆ ਕਿ ਪ੍ਰਸ਼ਾਸਕ ਨੇ ਵਫ਼ਦ ਵੱਲੋਂ ਚੁੱਕੇ ਗਏ ਸਾਰੇ ਮਸਲਿਆਂ ਨੂੰ ਬਹੁਤ ਧੀਰਜ ਨਾਲ ਸੁਣਿਆ ਅਤੇ ਮਸਲਿਆਂ ਦੇ ਹੱਲ ਲਈ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Advertisement
Advertisement
×