ਹਵਾਈ ਸੈਨਾ ਦੇ ਜਵਾਨਾਂ ਨੇ ਦਿਖਾਏ ਕਰਤੱਬ : The Tribune India

ਫੁੱਲ ਡਰੈੱਸ ਰਿਹਰਸਲ

ਹਵਾਈ ਸੈਨਾ ਦੇ ਜਵਾਨਾਂ ਨੇ ਦਿਖਾਏ ਕਰਤੱਬ

ਪ੍ਰਚੰਡ ਤੇ ਸੂਰਿਆ ਕਿਰਨ ਸਣੇ 80 ਕਿਸਮ ਦੇ ਲੜਾਕੂ ਜਹਾਜ਼ਾਂ ਦੀਆਂ ਕਲਾਬਾਜ਼ੀਆਂ ਨੇ ਲੋਕਾਂ ਨੂੰ ਟੁੰਬਿਆ

ਹਵਾਈ ਸੈਨਾ ਦੇ ਜਵਾਨਾਂ ਨੇ ਦਿਖਾਏ ਕਰਤੱਬ

ਹਵਾਈ ਸੈਨਾ ਦੇ ਜਹਾਜ਼ ਸੁਖਨਾ ਝੀਲ ’ਤੇ ਕਰਤੱਬ ਦਿਖਾਉਂਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ

ਚੰਡੀਗੜ੍ਹ, 6 ਅਕਤੂਬਰ

ਭਾਰਤੀ ਹਵਾਈ ਸੈਨਾ ਦਿਵਸ ’ਤੇ ਅੱਠ ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ‘ਏਅਰ ਸ਼ੋਅ’ ਲਈ ਅੱਜ ਹਵਾਈ ਸੈਨਾ ਦੇ ਜਵਾਨਾਂ ਨੇ ਸੁਖਨਾ ਝੀਲ ’ਤੇ ਫੁੱਲ ਡਰੈੱਸ ਰਿਹਰਸਲ ਕੀਤੀ। ‘ਏਅਰ ਸ਼ੋਅ’ ਦੇਖਣ ਲਈ ਵੱਡੀ ਗਿਣਤੀ ਲੋਕ ਪਹੁੰਚੇ। ਇਸ ਮੌਕੇ ਪ੍ਰਚੰਡ ਤੇ ਸੂਰਿਆ ਕਿਰਨ ਸਣੇ 80 ਕਿਸਮ ਦੇ ਲੜਾਕੂ ਜਹਾਜ਼ਾਂ ਨੇ ਕਰਤੱਬ ਦਿਖਾਏ। ਅੱਜ ਭਾਰਤੀ ਹਵਾਈ ਸੈਨਾ ਦੀ ਆਕਾਸ਼ ਗੰਗਾ ਟੀਮ ਲੜਾਕੂ ਜਹਾਜ਼ ਤੋਂ 8 ਹਜ਼ਾਰ ਫੁੱਟ ਦੀ ਉੱਚਾਈ ਤੋਂ ਕੁੱਦੀ ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ। ਇਸ ਤੋਂ ਬਾਅਦ ਹਵਾਈ ਸੈਨਾ ਦੇ ਜਹਾਜ਼ ਨੇ 3500 ਲਿਟਰ ਪਾਣੀ ਦੀ ਬਾਲਟੀ ਭਰ ਕੇ ਦਿਖਾਈ। ਇਹ ਬਾਲਟੀ (ਬਕੇਟ) ਉੱਚੀ ਬਿਲਡਿੰਗ, ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਅੱਗ ਬੁਝਾਉਣ ਜਾਂ ਜੰਗਲੀ ਖੇਤਰ ਵਿੱਚ ਅੱਗ ਬੁਝਾਉਣ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਸੂਰਿਆ ਕਿਰਨ, ਰਾਫ਼ੇਲ, ਤੇਜਸ, ਜੈਗੂਆਰ, ਮਿਰਾਜ-2000, ਮਿਰਾਜ, ਮਿਗ-21, ਮਿਗ-29 ਸਣੇ ਵੱਡੀ ਗਿਣਤੀ ਵਿੱਚ ਲੜਾਕੂ ਜਹਾਜ਼ਾਂ ਦੀ ਪੇਸ਼ਕਾਰੀ ਨੇ ਲੋਕਾਂ ਦਾ ਮਨ ਮੋਹ ਕੇ ਰੱਖ ਦਿੱਤਾ। 

 ਗੌਰਤਲਬ ਹੈ ਕਿ 8 ਅਕਤੂਬਰ ਨੂੰ ਸੁਖਨਾ ਝੀਲ ’ਤੇ ਹੋਣ ਵਾਲੇ ‘ਏਅਰ ਸ਼ੋਅ’ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਤਿੰਨਾਂ ਸੈਨਾਵਾਂ ਦੇ ਚੀਫ਼ ਹਿੱਸਾ ਲੈਣਗੇ। ਇਸ ਮੌਕੇ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਦੀ ਨਵੀਂ ਵਰਦੀ ਜਾਰੀ ਕੀਤੀ ਜਾਵੇਗੀ। ਭਾਰਤੀ ਹਵਾਈ ਸੈਨਾ ਦਿਵਸ ’ਤੇ ਸਵੇਰੇ ਏਅਰ ਫੋਰਸ ਸਟੇਸ਼ਨ ’ਤੇ ਪਰੇਡ ਕੀਤੀ ਜਾਵੇਗੀ, ਜਦੋਂ ਕਿ ਬਾਅਦ ਦੁਪਹਿਰ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਹਵਾਈ ਸੈਨਾ ਦੇ ਜਵਾਨਾਂ ਲਈ ਨਵੀਂ ਵਰਦੀ ਦੀ ਘੁੰਡ ਚੁਕਾਈ ਕਰਨਗੇ। ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ 80 ਕਿਸਮ ਦੇ ਲੜਾਕੂ ਜਹਾਜ਼ ਅਸਮਾਨ ਵਿੱਚ ਪੇਸ਼ਕਾਰੀ ਦੇਣਗੇ। ਇਸੇ ‘ਏਅਰ ਸ਼ੋਅ’ ਲਈ ਅੱਜ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਫੁੱਲ ਡਰੈੱਸ ਰਿਹਰਸਲ ਕੀਤੀ ਹੈ।

ਭਲਕੇ ਕਈ ਸੜਕਾਂ ਰਹਿਣਗੀਆਂ ਬੰਦ

ਏਅਰ ਸ਼ੋਅ ਵਿੱਚ ਸੁਰੱਖਿਆ ਕਾਰਨਾਂ ਦੇ ਚਲਦਿਆਂ 8 ਅਕਤੂਬਰ ਨੂੰ ਕੁਝ ਸੜਕਾਂ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਰਹਿਣਗੀਆਂ। ਇੰਨਾ ਹੀ ਨਹੀਂ ਸੁਖਨਾ ਝੀਲ ’ਤੇ ਲੋਕਾਂ ਨੂੰ ਨਿੱਜੀ ਵਾਹਨ ਦੀ ਥਾਂ ਸੀਟੀਯੂ ਬੱਸਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ। ਪੁਲੀਸ ਵੱਲੋਂ ਸੈਕਟਰ-1/3/4 ਤੋਂ ਪੁਰਾਣੇ ਬੈਰੀਕੇਡ ਚੌਕ ਤੋਂ ਸੈਕਟਰ-5/6/7/8 ਤੋਂ ਹੀਰਾ ਸਿੰਘ ਚੌਕ ਤੱਕ ਉੱਤਰ ਮਾਰਗ ਤੋਂ ਸਰੋਵਰ ਪੱਥ ਤੱਕ ਸੜਕ ਬੰਦ ਕੀਤੀ ਗਈ ਹੈ। ਇਸੇ ਤਰ੍ਹਾਂ ਨਵੇਂ ਬੈਰੀਕੇਡ ਚੌਕ, ਸੈਕਟਰ-3/4/9/10 ਤੋਂ ਵਿਗਿਆਨ ਪੱਥ ਤੋਂ ਲੈ ਕੇ ਸੈਕਟਰ-5/6/7/8 ਤੋਂ ਹੀਰਾ ਚੌਕ ਤੱਕ ਅਤੇ ਸੇਂਟ ਕਬੀਰ ਲਾਈਟ ਪੁਆਇੰਟ ਤੋਂ ਚੰਡੀਗੜ੍ਹ ਗੋਲਫ ਕਲੱਬ ਤੇ ਸੈਕਟਰ-5/6/7/8 ਦੇ ਹੀਰਾ ਚੌਕ ਤੋਂ ਵਿਗਿਆਨ ਪੱਥ ਤੱਕ ਸੜਕ ਬੰਦ ਰਹੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All