DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਏਮਜ਼ ਮੁਹਾਲੀ ਨੇ ਸਨੇਟਾ ’ਚ ਪੇਂਡੂ ਸਿਹਤ ਸਿਖਲਾਈ ਕੇਂਦਰ ਖੋਲ੍ਹਿਆ

ਵਿਧਾਇਕ ਕੁਲਵੰਤ ਸਿੰਘ ਨੇ ਕੇਂਦਰ ਦਾ ਦੌਰਾ ਕੀਤਾ

  • fb
  • twitter
  • whatsapp
  • whatsapp
featured-img featured-img
ਵਿਧਾਇਕ ਕੁਲਵੰਤ ਸਿੰਘ ਪੇਂਡੂ ਸਿਹਤ ਸਿਖ਼ਲਾਈ ਕੇਂਦਰ ਸਨੇਟਾ ਦਾ ਨਿਰੀਖ਼ਣ ਕਰਦੇ ਹੋਏ।
Advertisement
ਪਿੰਡ ਸਨੇਟਾ ਵਿੱਚ ਤੀਹ ਬਿਸਤਰਿਆਂ ਦੇ ਹਸਪਤਾਲ ਲਈ ਬਣਾਈ ਗਈ ਇਮਾਰਤ ਵਿਚ ਮੁਹਾਲੀ ਦੇ ਫੇਜ਼-6 ਦੇ ਸਰਕਾਰੀ ਮੈਡੀਕਲ ਕਾਲਜ ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼ ਮੁਹਾਲੀ) ਵੱਲੋਂ ਪੇਂਡੂ ਸਿਹਤ ਸਿਖ਼ਲਾਈ ਕੇਂਦਰ ਖੋਲ੍ਹ ਦਿੱਤਾ ਗਿਆ ਹੈ। ਇਸ ਕੇਂਦਰ ਵਿਚ ਜਨਰਲ ਸਿਹਤ ਸੇਵਾਵਾਂ ਦੇ ਨਾਲ-ਨਾਲ ਦੰਦਾਂ ਦੀ ਓ ਪੀ ਡੀ, ਐਕਸ-ਰੇਅ ਅਤੇ ਹੋਰ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ।

ਅੱਜ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਰੂਰਲ ਹੈਲਥ ਟਰੇਨਿੰਗ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸੈਂਟਰ ਵਿੱਚ ਮੈਡੀਕਲ ਕਾਲਜ ਮੁਹਾਲੀ ਵਿੱਚ ਪੜ੍ਹ ਰਹੇ ਵਿਦਿਆਰਥੀ ਡਾਕਟਰ ਸਿਖਲਾਈ ਹਾਸਲ ਕਰਨਗੇ।

Advertisement

ਇਸ ਮੌਕੇ ਏਮਜ਼ ਮੁਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਨਵਦੀਪ ਸੈਣੀ, ਡਾ. ਨਵਦੀਪ ਸਿੰਘ, ਡਾ. ਅਮਿਤ ਕੌਰ ਵਿਰਕ, ਡਾ. ਅਕਸ਼ੈ ਕੁਮਾਰ, ਐੱਸ ਐਮ ਓ ਡਾ. ਐੱਚ ਐੱਸ ਚੀਮਾ, ਡਾ. ਪਰਮਿੰਦਰ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ, ਰਜਿੰਦਰ ਪ੍ਰਸਾਦ ਸ਼ਰਮਾ, ਜਸਪਾਲ ਮਟੌਰ, ਗੁਰਦੇਸ਼ ਸਿੰਘ ਸਰਪੰਚ ਸਨੇਟਾ, ਸੰਜੀਵ ਕੁਮਾਰ ਸਾਬਕਾ ਸਰਪੰਚ, ਨਿਰਮੈਲ ਸਿੰਘ, ਪਾਲ ਸਿੰਘ, ਰੂਪ ਚੰਦ, ਚੌਧਰੀ ਰਮੇਸ਼ਵਰ ਸਨੇਟਾ ਅਤੇ ਹਰਜਿੰਦਰ ਸਿੰਘ ਸਰਪੰਚ ਧੀਰਪੁਰ ਮੌਜੂਦ ਸਨ।

Advertisement

Advertisement
×