DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੁਖਮਨੀ ਗਰੁੱਪ ਅਤੇ ਕੱਢੇ ਵਰਕਰਾਂ ਵਿਚਾਲੇ ਸਮਝੌਤਾ

ਟਰੇਡ ਯੂਨੀਅਨਾਂ ਅਤੇ ਕਿਸਾਨ ਯੂਨੀਅਨਾਂ ਨੇ ਵਰਕਰਾਂ ਦੇ ਸੰਘਰਸ਼ ਦੀ ਕੀਤੀ ਸੀ ਹਮਾਇਤ

  • fb
  • twitter
  • whatsapp
  • whatsapp
featured-img featured-img
ਕਰਮਚਾਰੀਆਂ ਨੂੰ ਮੁਆਵਜ਼ਾ ਚੈੱਕ ਸੌਂਪਦੇ ਹੋਏ ਪ੍ਰਬੰਧਕ।
Advertisement

ਡੇਰਾਬੱਸੀ ਵਿੱਚ ਸੁਖਮਨੀ ਗਰੁੱਪ ਵੱਲੋਂ ਕੱਢੇ ਗਏ ਕਰਮਚਾਰੀਆਂ ਦੇ ਮਾਮਲੇ ਵਿੱਚ ਪਿਛਲੇ ਛੇ ਮਹੀਨੇ ਤੋਂ ਸੁਖਮਨੀ ਗਰੁੱਪ ਅੱਗੇ ਚੱਲ ਰਿਹਾ ਸੰਘਰਸ਼ ਆਖ਼ਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਜਮਹੂਰੀ ਕਿਸਾਨ ਸਭਾ ਅਤੇ ਟਰੇਡ ਯੂਨੀਅਨਾਂ ਦੇ ਸਹਿਯੋਗ ਸਦਕਾ ਨੇਪਰੇ ਚੜ੍ਹ ਗਿਆ। ਦੱਸਣਯੋਗ ਹੈ ਕਿ ਡੇਰਾਬੱਸੀ ਦੇ ਸੁਖਮਨੀ ਸਕੂਲ ਵਿੱਚ ਕੰਮ ਕਰਦੇ 15 ਕਰਮਚਾਰੀਆਂ ਨੂੰ ਅਚਾਨਕ ਛੇ ਮਹੀਨੇ ਪਹਿਲਾਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੱਢੇਂ ਵਰਕਰਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਜਮਹੂਰੀ ਕਿਸਾਨ ਸਭਾ ਅਤੇ ਟਰੇਡ ਯੂਨੀਅਨਾਂ ਵੱਲੋਂ ਵਰਕਰਾਂ ਨੂੰ ਬਹਾਲ ਕਰਨ ਲਈ ਕਰਮਚਾਰੀਆਂ ਦੇ ਹੱਕ ਵਿੱਚ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ। ਸੁਖਮਨੀ ਗਰੁੱਪ ਮੈਨੇਜਮੈਂਟ ਵੱਲੋਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪਿਛਲੇ ਦੋ ਹਫ਼ਤਿਆਂ ਤੋਂ ਸੁਖਮਨੀ ਗਰੁੱਪ ਦੇ ਗੇਟ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ ਡੀ ਐੱਮ ਡੇਰਾਬੱਸੀ ਨੇ ਪਹਿਲ ਕਰਦਿਆਂ ਵਰਕਰਾਂ ਨੂੰ ਨੌਕਰੀ ਬਦਲੇ ਬਣਦਾ ਮੁਆਵਜ਼ਾ 60 ਲੱਖ ਰੁਪਏ ਅਤੇ ਕਰਮਚਾਰੀਆਂ ਦੇ ਬੱਚਿਆਂ ਦੀ ਪੜ੍ਹਾਈ ਸੁਖਮਨੀ ਗਰੁੱਪ ਦੇ ਸਕੂਲ ਵਿੱਚ ਮੁਫ਼ਤ ਕਰਵਾਉਣ ਲਈ ਲਿਖਤੀ ਸਮਝੌਤਾ ਕਰਵਾਇਆ। ਇਸ ਮੌਕੇ ਸੁਖਮਨੀ ਸਕੂਲ ਦੇ ਕਰਮਚਾਰੀਆਂ ਵੱਲੋਂ ਐੱਸ ਡੀ ਐੱਮ ਡੇਰਾਬੱਸੀ, ਵੱਖ ਵੱਖ ਸਮੇਂ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੀਆਂ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ ਅਤੇ ਇਲਾਕ਼ਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ,ਜਮਹੂਰੀ ਕਿਸਾਨ ਸਭਾ ਤੋਂ ਗੁਰਬਿੰਦਰ ਸਿੰਘ ਚੌਂਦਹੇੜੀ ਅਤੇ ਵਿਨੋਦ ਚੁੱਘ ਸੂਬਾ ਮੀਤ ਪ੍ਰਧਾਨ ਪੰਜਾਬ ਏਟਕ ਹਾਜ਼ਰ ਸਨ।

Advertisement

Advertisement
Advertisement
×