DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Aerotropolis residential project: ਰਿਹਾਇਸ਼ੀ ਪ੍ਰਾਜੈਕਟ ਨੇ ਕਿਸਾਨਾਂ ਦੀ ਜ਼ਮੀਨ ਵੰਡੀ

ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਲਈ ਅੱਠ ਪਿੰਡਾਂ ਕੁਰੜੀ, ਬੜੀ, ਸਿਆਊ, ਪੱਤੋਂ, ਬਾਕਰਪੁਰ, ਮਟਰਾਂ, ਛੱਤ ਅਤੇ ਕਿਸ਼ਨਪੁਰਾ ਦੀ 3522 ਏਕੜ ਜ਼ਮੀਨ ਪਿਛਲੇ ਮਹੀਨੇ ਐਕੁਆਇਰ ਕੀਤੀ ਗਈ ਸੀ। ਇਸ ਜ਼ਮੀਨ ਵਿੱਚ ਏਅਰੋਟ੍ਰੋਪੋਲਿਸ ਪ੍ਰਜੈਕਟ ਦੀਆਂ ਈ, ਐੱਫ, ਜੀ, ਐੱਚ, ਆਈ ਅਤੇ ਜੇ...

  • fb
  • twitter
  • whatsapp
  • whatsapp
featured-img featured-img
ਪੁੱਡਾ ਦੇ ਮੁੱਖ ਸਕੱਤਰ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੁਰੜੀ ਦੇ ਕਿਸਾਨ।
Advertisement

ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਲਈ ਅੱਠ ਪਿੰਡਾਂ ਕੁਰੜੀ, ਬੜੀ, ਸਿਆਊ, ਪੱਤੋਂ, ਬਾਕਰਪੁਰ, ਮਟਰਾਂ, ਛੱਤ ਅਤੇ ਕਿਸ਼ਨਪੁਰਾ ਦੀ 3522 ਏਕੜ ਜ਼ਮੀਨ ਪਿਛਲੇ ਮਹੀਨੇ ਐਕੁਆਇਰ ਕੀਤੀ ਗਈ ਸੀ। ਇਸ ਜ਼ਮੀਨ ਵਿੱਚ ਏਅਰੋਟ੍ਰੋਪੋਲਿਸ ਪ੍ਰਜੈਕਟ ਦੀਆਂ ਈ, ਐੱਫ, ਜੀ, ਐੱਚ, ਆਈ ਅਤੇ ਜੇ 6 ਪਾਕਿਟਾਂ ਸਥਾਪਿਤ ਕੀਤੀਆਂ ਜਾਣੀਆਂ ਹਨ। ਗਮਾਡਾ ਵੱਲੋਂ ਕਿਸਾਨਾਂ ਨੂੰ ਲੈਂਡ ਪੂਲਿੰਗ ਤਹਿਤ ਜ਼ਮੀਨਾਂ ਐੱਲ ਓ ਆਈਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਗਮਾਡਾ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਪੂਰੀ ਮਲਕੀਅਤੀ ਜ਼ਮੀਨ ਦੀ ਇੱਕੋ ਥਾਂ ਲੈਂਡ ਪੂਲਿੰਗ ਦੇਣ ਦੀ ਬਜਾਇ ਪਕਿਟਾਂ ਵਿੱਚ ਆਈ ਜ਼ਮੀਨ ਅਨੁਸਾਰ ਐੱਲ ਓ ਆਈ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਦਾ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਨੁਕਸਾਨ ਹੋਵੇਗਾ।

ਪਿੰਡ ਕੁਰੜੀ ਸਭ ਤੋਂ ਵੱਧ ਪ੍ਰਭਾਵਿਤ ਹੈ। ਪਿੰਡ ਦੀ ਸਮੁੱਚੀ 1392 ਏਕੜ ਜ਼ਮੀਨ ਐਕੁਆਇਰ ਹੋ ਗਈ ਹੈ। ਕਈ ਕਿਸਾਨਾਂ ਦੀ ਇਕੱਠੀ ਜ਼ਮੀਨ ਦੋ-ਦੋ ਅਤੇ ਤਿੰਨ-ਤਿੰਨ ਪਾਕਿਟਾਂ ਵਿੱਚ ਵੰਡੀ ਗਈ ਹੈ। ਇਸ ਕਾਰਨ ਕਿਸਾਨਾਂ ਨੂੰ ਪੂਰੀ ਇਕੱਠੀ ਜ਼ਮੀਨ ਦਾ ਲਾਭ ਨਹੀਂ ਮਿਲ ਰਿਹਾ। ਇੱਕ ਕਿਸਾਨ ਨੇ ਦੱਸਿਆ ਕਿ ਉਸ ਕੋਲ ਇੱਕ ਏਕੜ ਜ਼ਮੀਨ ਹੈ। ਇਹ ਦੋ ਹਿੱਸਿਆਂ ’ਚ ਵੰਡੀ ਜਾਣ ਕਾਰਨ ਹੁਣ ਉਸ ਨੂੰ ਸ਼ੋਅ ਰੂਮ ਦੀ ਥਾਂ ਸਿਰਫ਼ ਬੂਥ ਹੀ ਮਿਲਣਗੇ ਅਤੇ ਉਸ ਦੀਆਂ ਕਨਾਲਾਂ ਅਤੇ ਮਰਲਿਆਂ ਦੀਆਂ ਅਲੱਗ-ਅਲੱਗ ਐੱਲ ਓ ਸੀ ਮਿਲੀਆਂ ਹਨ। ਜ਼ਮੀਨ ਵੰਡੇ ਜਾਣ ਨਾਲ ਔਸਟੀ ਦੇ ਪਲਾਟ ਦੇ ਹੱਕ ਤੋਂ ਵੀ ਵਾਂਝਾ ਰਹਿਣਾ ਪਵੇਗਾ।

Advertisement

ਕੁਰੜੀ ਦੇ ਸਰਪੰਚ ਨਾਹਰ ਸਿੰਘ, ਨੰਬਰਦਾਰ ਬਲਜੀਤ ਸਿੰਘ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਗੁਰਭੇਜ ਸਿੰਘ, ਗੁਰਜੰਟ ਸਿੰਘ, ਪਰਮਜੀਤ ਸਿੰਘ, ਗੁਰਜੀਤ ਸਿੰਘ ਨੇ ਦੱਸਿਆ ਕਿ ਕੁਰੜੀ ਪਿੰਡ ਦੀ 2000 ਕਨਾਲ ਦੇ ਕਰੀਬ ਜ਼ਮੀਨ ਦੇ ਮਾਲਕਾਂ ਨੂੰ ਪਾਕਿਟਾਂ ਅਨੁਸਾਰ ਦਿੱਤੀ ਜਾ ਰਹੀਆਂ ਐੱਲ ਓ ਆਈਆਂ ਨਾਲ ਭਾਰੀ ਨੁਕਸਾਨ ਹੋਵੇਗਾ। ਜੇ ਇਨਸਾਫ਼ ਨਾ ਮਿਲਿਆ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।

Advertisement

ਉਨ੍ਹਾਂ ਦੱਸਿਆ ਕਿ ਪੁੱਡਾ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੂੰ ਮਿਲ ਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪੁੱਡਾ ਦੇ ਪ੍ਰਮੁੱਖ ਸਕੱਤਰ ਨੇ ਉਨ੍ਹਾਂ ਨੂੰ ਮਾਮਲੇ ਦੇ ਹੱਲ ਦਾ ਭਰੋਸਾ ਦਿਵਾਇਆ ਹੈ।

Advertisement
×