DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਅਰੋਟ੍ਰੋਪੋਲਿਸ: ਅੱਠ ਪਿੰਡਾਂ ਦੀ ਜ਼ਮੀਨ ਲੈਣ ਦੀ ਕਵਾਇਦ ਤੇਜ਼

ਸਮਾਜਿਕ ਪ੍ਰਭਾਵ ਮੁਲਾਂਕਣ ਸਬੰਧੀ ਨੋਟੀਫਿਕੇਸ਼ਨ ਜਾਰੀ; 24 ਸੌ ਏਕੜ ਤੋਂ ਵੱਧ ਜ਼ਮੀਨ ਹੋਵੇਗੀ ਐਕੁਆਇਰ

  • fb
  • twitter
  • whatsapp
  • whatsapp
Advertisement

ਗਮਾਡਾ ਬਨੂੜ ਮਾਸਟਰ ਪਲਾਨ ਅਧੀਨ ਪੈਂਦੇ ਅੱਠ ਪਿੰਡਾਂ ਵਿਚ ਮੁਹਾਲੀ ਦੇ ਏਅਰੋਟ੍ਰੋਪੋਲਿਸ ਖੇਤਰ ਦੇ ਵਿਕਾਸ ਲਈ ਅੱਠ ਪਿੰਡਾਂ ਦੀ ਜ਼ਮੀਨ ਹਾਸਲ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ। ਇਸ ਯੋਜਨਾ ਤਹਿਤ ਗਮਾਡਾ ਵੱਲੋਂ ਅਜ਼ੀਜ਼ਪੁਰ ਦੀ 208 ਏਕੜ, ਕਰਾਲਾ ਦੀ 187 ਏਕੜ, ਬਸੀ ਈਸੇ ਖਾਂ ਦੀ 46 ਏਕੜ, ਕੁਰੜਾ ਦੀ 552 ਏਕੜ, ਤੰਗੌਰੀ ਦੀ 140 ਏਕੜ, ਖਿਜ਼ਰਗੜ੍ਹ ਦੀ 31 ਏਕੜ, ਸੇਖਨਮਾਜਰਾ ਦੀ 1092 ਏਕੜ ਅਤੇ ਮਾਣਕਪੁਰ ਕੱਲਰ ਦੀ 230 ਏਕੜ ਜ਼ਮੀਨ ਸਮੇਤ ਕੁੱਲ 2489 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਦੇ ਦਸਤਖ਼ਤਾਂ ਹੇਠ ਅੱਜ ਸਬੰਧਤ ਅੱਠ ਪਿੰਡਾਂ ਵਿਚ ਜ਼ਮੀਨ ਗ੍ਰਹਿਣ ਕਰਨ ਨਾਲ ਪੈਣ ਵਾਲੇ ਸਮਾਜਿਕ, ਆਰਥਿਕ ਅਤੇ ਹੋਰ ਪ੍ਰਭਾਵਾਂ ਸਬੰਧੀ ਕੀਤੇ ਜਾਣ ਵਾਲੇ ਸਮਾਜਿਕ ਅਧਿਐਨ ਮੁਲਾਂਕਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਲਾਂਕਣ ਨੂੰ ਮੁਕੰਮਲ ਕਰਨ ਲਈ ਛੇ ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਹੈ।

Advertisement

ਉਪਰੋਕਤ ਸਾਰੇ ਪਿੰਡ ਪਹਿਲਾਂ ਬਨੂੜ ਸ਼ਹਿਰ ਦੇ ਮਾਸਟਰ ਪਲਾਨ ਵਿਚ ਸ਼ਾਮਲ ਕੀਤੇ ਗਏ ਹਨ, ਪਰ ਕੁੱਝ ਦਿਨ ਪਹਿਲਾਂ ਗਮਾਡਾ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਏਅਰੋਟ੍ਰੋਪੋਲਿਸ ਦਾ ਵਿਸਤਾਰ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪਿੰਡ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਦੇ ਨੇੜੇ ਪੈਂਦੇ ਹਨ ਅਤੇ ਦੂਜੇ ਪਾਸੇ ਕੌਮਾਂਤਰੀ ਹਵਾਈ ਅੱਡੇ ਦੇ ਵੀ ਨਜ਼ਦੀਕ ਹਨ। ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਦੀਆਂ ਏ ਬੀ ਸੀ ਅਤੇ ਡੀ ਪਾਕਿਟਾਂ ਪਹਿਲਾਂ ਹੀ ਵਸਾਈਆਂ ਜਾ ਚੁੱਕੀਆਂ ਹਨ। ਈ ਐੱਫ ਜੀ ਐੱਚ, ਆਈ ਅਤੇ ਜੇ ਪਾਕਿਟਾਂ ਲਈ ਅੱਠ ਪਿੰਡਾਂ ਬੜੀ, ਮਟਰਾਂ, ਪੱਤੋਂ, ਸਿਆਊ, ਕੁਰੜੀ, ਕਿਸ਼ਨਪੁਰਾ, ਛੱਤ ਅਤੇ ਬਾਕਰਪੁਰ ਦੀ 3551 ਏਕੜ ਜ਼ਮੀਨ ਲੈਣ ਦਾ ਕੰਮ ਆਖਰੀ ਪੜਾਅ ਤੇ ਚੱਲ ਰਿਹਾ ਹੈ। ਗਮਾਡਾ ਵੱਲੋਂ ਕਾਹਲੀ-ਕਾਹਲੀ ਵਿਚ ਹਾਸਲ ਕੀਤੀਆਂ ਜਾ ਰਹੀਆਂ ਜ਼ਮੀਨਾਂ ਸਬੰਧੀ ਲੋਕ ਸਵਾਲ ਚੁੱਕ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਲੇ ਤਾਂ ਪਹਿਲੀਆਂ ਚਾਰ ਪਾਕਿਟਾਂ ਦਾ ਵੀ ਮੁਕੰਮਲ ਵਿਕਾਸ ਨਹੀਂ ਹੋਇਆ ਅਤੇ ਅਗਲੇ 16 ਪਿੰਡਾਂ ਦੀ ਸਮੁੱਚੀ ਜ਼ਮੀਨ ਨੂੰ ਖੇਤੀਬਾੜੀ ਤੋਂ ਬਾਹਰ ਕਰਨਾ ਕਿਸਾਨਾਂ ਨਾਲ ਬੇਇਨਸਾਫ਼ੀ ਹੈ।

Advertisement

ਮੁਹਾਲੀ ਵਿਚ ਬਣੇਗਾ ਦੇਸ਼ ਦਾ ਪਹਿਲਾ ਏ ਆਈ ਟਾਵਰ

ਗਮਾਡਾ ਵੱਲੋਂ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਦੇਸ਼ ਦਾ ਪਹਿਲਾ ਏ ਆਈ ਟਾਵਰ ਵੀ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਵਿਚ 300 ਕੰਪਨੀਆਂ ਦਾ ਕੰਮ ਚੱਲੇਗਾ। ਇਸ ਲਈ ਬਾਕਾਇਦਾ ਐਕਸਪੋ-ਸਿਟੀ ਵਸਾਈ ਜਾ ਰਹੀ ਹੈ, ਜਿਸ ਲਈ ਚਾਰ ਪਿੰਡਾਂ ਰੁੜਕਾ, ਧਰਮਗੜ੍ਹ, ਸਫ਼ੀਪੁਰ ਅਤੇ ਨੰਡਿਆਲੀ ਦੀ 183 ਏਕੜ ਦੇ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਸ ਸਿਟੀ ਵਿਚ ਦਸ ਏਕੜ ਥਾਂ ਕੌਮਾਂਤਰੀ ਪੱਧਰ ਦੀਆਂ ਪ੍ਰਦਰਸ਼ਨੀਆਂ ਦੇ ਗਰਾਊਂਡ ਲਈ ਰਾਖਵੀਂ ਹੋਵੇਗੀ।

Advertisement
×