ਪ੍ਰਸ਼ਾਸਕ ਨੇ ਕਿਤਾਬ ਰਿਲੀਜ਼ ਕੀਤੀ
ਪੰਜਾਬ ਦੇ ਰਾਜਪਾਲ ਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪ੍ਰਸ਼ਾਸਲ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਹਰੀ ਓਮ ਵਰਮਾ ਵੱਲੋਂ ਲਿਖੀ ਗਲੋਬਲ ਡਿਸਰਪਟਰ ਜਿਨੀਅਸ ਹਬ ’ਤੇ ਆਧਾਰਿਤ ਪੁਸਤਕ ਰਿਲੀਜ਼ ਕੀਤੀ ਹੈ। ਵਰਮਾ ਨੇ ਕਿਹਾ ਕਿ ਮਨੁੱਖ ਆਪਣੇ ਜੀਵਨ...
Advertisement
ਪੰਜਾਬ ਦੇ ਰਾਜਪਾਲ ਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪ੍ਰਸ਼ਾਸਲ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਹਰੀ ਓਮ ਵਰਮਾ ਵੱਲੋਂ ਲਿਖੀ ਗਲੋਬਲ ਡਿਸਰਪਟਰ ਜਿਨੀਅਸ ਹਬ ’ਤੇ ਆਧਾਰਿਤ ਪੁਸਤਕ ਰਿਲੀਜ਼ ਕੀਤੀ ਹੈ। ਵਰਮਾ ਨੇ ਕਿਹਾ ਕਿ ਮਨੁੱਖ ਆਪਣੇ ਜੀਵਨ ਵਿੱਚ ਬਹੁਤ ਕੀਮਤੀ ਤਜ਼ੁਰਬੇ, ਗਿਆਨ ਅਤੇ ਵਿਚਾਰਾਂ ਨੂੰ ਇਕੱਠਾ ਕਰਦਾ ਹੈ, ਪਰ ਉਹ ਉਸ ਦੇ ਨਾਲ ਹੀ ਖਤਮ ਹੋ ਜਾਂਦੇ ਹਨ। ਇਸੇ ਕਰਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਤਜਰਬਿਆਂ ਨੂੰ ਕਿਤਾਬ ਦਾ ਰੂਪ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪੜਾਆ ਦਾ ਸਾਹਮਣਾ ਕਰਨ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਵੀ ਮੌਜੂਦ ਰਹੇ।
Advertisement
Advertisement
×

