ਪੰਚਕੂਲਾ: ਪੰਚਕੂਲਾ ਦੇ ਸੈਕਟਰ-6 ਦੇ ਜਿਮਖਾਨਾ ਕਲੱਬ ਵਿੱਚ ਭੰਡਾਰੀ ਅਦਬੀ ਟਰੱਸਟ ਵੱਲੋਂ ਕਵੀ ਦਰਬਾਰ ਕੀਤਾ ਗਿਆ। ਜਿਸ ਵਿੱਚ 10 ਕਵੀਆਂ ਨੇ ਆਪਣੀਆਂ ਕਵਿਤਾਵਾਂ ਅਤੇ ਨਜ਼ਮਾਂ ਪੇਸ਼ ਕੀਤੀਆਂ। ਕਵੀ ਦਰਬਾਰ ਦੀ ਸ਼ੁਰੂਆਤ ਕਰਵਾਉਂਦੇ ਹੋਏ ਭੰਡਾਰੀ ਅਦਬੀ ਟਰੱਸਟ ਦੇ ਚੇਅਰ ਅਸ਼ੋਕ ਭੰਡਾਰੀ ਨਾਦਿਰ ਨੇ ਕਵੀਆਂ ਨੂੰ ਜੀ-ਆਇਆਂ ਕਿਹਾ ਅਤੇ ਆਪਣੀ ਨਜ਼ਮ ਪੇਸ਼ ਕੀਤੀ। ਨਾਦਿਰ ਨੇ “ਭੈਣਾਂ” ਪ੍ਰਤੀ ਆਪਣੀ ਨਜ਼ਮ ਪੜ੍ਹ ਕੇ ਪਿਆਰ ਅਤੇ ਸਤਿਕਾਰ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ।