DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਸਰਗਰਮੀਆਂ

ਰਣਦੀਪ ਸਿੰਘ ਨਾਭਾ ਅਤੇ ਰਾਣਾ ਕੇ ਪੀ ਸਿੰਘ ਨੇ ਉਮੀਦਵਾਰਾਂ ਦੇ ਨਾਮ ਐਲਾਨੇ

  • fb
  • twitter
  • whatsapp
  • whatsapp
featured-img featured-img
ਅਮਲੋਹ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ।
Advertisement

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਹੁੰਦਿਆਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚਮਕੌਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਕਮ ਐੱਸ ਡੀ ਐੱਮ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਤਰੀਕ 1 ਦਸੰਬਰ ਤੋਂ 4 ਦਸੰਬਰ ਤੱਕ ਹੋਵੇਗੀ।

ਅਮਲੋਹ (ਰਾਮ ਸਰਨ ਸੂਦ): ਇੱਥੇ ਕਾਂਗਰਸ ਦਫ਼ਤਰ ਵਿੱਚ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਸਮਿਤੀ ਦੇ ਫ਼ਤਿਹਗੜ੍ਹ ਨਿਊਆਂ ਜਨਰਲ ਜ਼ੋਨ ਤੋਂ ਗਗਨਦੀਪ ਸਿੰਘ, ਐੱਸ ਸੀ ਰਿਜ਼ਰਵ ਬਦੀਨਪੁਰ ਤੋਂ ਜਗਨ ਨਾਥ ਪੱਪੂ, ਸਲਾਣੀ ਤੋਂ ਜਗਰੂਪ ਸਿੰਘ, ਭਰਪੂਰਗੜ੍ਹ ਤੋਂ ਦਰਸ਼ਨ ਸਿੰਘ, ਡਡਹੇੜੀ ਤੋਂ ਗੁਰਪ੍ਰੀਤ ਸਿੰਘ, ਐੱਸ ਸੀ ਮਹਿਲਾ ਰਿਜ਼ਰਵ ਬੈਣੀਜਰ ਤੋਂ ਰਾਜਿੰਦਰ ਕੌਰ, ਭੱਦਲਥੂਹਾ ਤੋਂ ਰਾਜਵਿੰਦਰ ਕੌਰ ਅਤੇ ਸੌਟੀ ਤੋਂ ਪਰਮਜੀਤ ਕੌਰ ਬਰੌਗਾ, ਮਹਿਲਾ ਜਨਰਲ ਖਨਿਆਣ ਤੋਂ ਕਮਲਜੀਤ ਕੌਰ, ਮਛਰਾਏ ਖੁਰਦ ਤੋਂ ਹਰਬੰਸ ਕੌਰ, ਸਲਾਣਾ ਜੀਵਨ ਸਿੰਘ ਵਾਲਾ ਤੋਂ ਕਰਮਜੀਤ ਕੌਰ, ਪਹੇੜੀ ਤੋਂ ਬਲਜੀਤ ਕੌਰ, ਜਨਰਲ ਕੁੰਭ ਤੋਂ ਹਰਪ੍ਰੀਤ ਸਿੰਘ ਤੂਰਾ, ਝੰਬਾਲਾ ਤੋਂ ਹਰਪ੍ਰੀਤ ਸਿੰਘ ਗੁਰਧਨਪੁਰ, ਭੱਟੋ ਤੋਂ ਜਗਦੀਪ ਸਿੰਘ ਜੱਗੀ ਵੜੈਚਾਂ ਤੇ ਸਮਸ਼ਪੁਰ ਤੋਂ ਕਮਲਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ।

Advertisement

ਨੰਗਲ ਵਿੱਚ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਰਾਣਾ ਕੇ ਪੀ ਸਿੰਘ।
ਨੰਗਲ ਵਿੱਚ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਰਾਣਾ ਕੇ ਪੀ ਸਿੰਘ।

ਨੰਗਲ (ਬਲਵਿੰਦਰ ਰੈਤ): ਕਾਂਗਰਸ ਪਾਰਟੀ ਦਫ਼ਤਰ ਵਿਚ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਜ਼ਿਲ੍ਹਾ ਪਰਿਸ਼ਦ ਦੇ ਚਾਰੋਂ ਉਮੀਦਵਾਰਾਂ, ਜਦਕਿ ਸਮਿਤੀ ਦੇ ਕੁਝ ਮੁੱਖ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

Advertisement

ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਬਿਭੋਰ ਸਾਹਿਬ ਤੋਂ ਦਲਜੀਤ ਕੌਰ ਸਾਬਕਾ ਸਰਪੰਚ ਸੁਖਸਾਲ, ਦੂਜਾ ਉਮੀਦਵਾਰ ਜ਼ੋਨ ਦੜੋਲੀ ਹੇਠਲੀ ਤੋਂ ਵਿਨੋਦ ਸ਼ਰਮਾ ਮੌਜੂਦਾ ਸਰਪੰਚ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ, ਪਿੰਡ ਦੱਬਕੇੜਾ ਤੋਂ ਤੀਜਾ ਉਮੀਦਵਾਰ ਕੋਟਲਾ ਜ਼ੋਨ ਤੋਂ ਊਸ਼ਾ ਦੇਵੀ ਸਾਬਕਾ ਸਰਪੰਚ ਪਿੰਡ ਲਖੇੜ ਅਤੇ ਚੌਥਾ ਉਮੀਦਵਾਰ ਭਰਤਗੜ੍ਹ ਜ਼ੋਨ ਤੋਂ ਪ੍ਰੀਤੀ ਸ਼ਰਮਾ ਦੇ ਨਾਮ ਐਲਾਨੇ ਹਨ।

ਵਿਕਾਸ ਏਜੰਡਾ ਬਣੇਗਾ ਜਿੱਤ ਦਾ ਆਧਾਰ: ਸੈਣੀ

ਡੇਰਾਬੱਸੀ (ਹਰਜੀਤ ਸਿੰਘ): ਹਲਕਾ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਇੱਥੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕਿਹਾ ਕਿ ਭਾਜਪਾ ਪਰਿਸ਼ਦ ਅਤੇ ਸਮਿਤੀ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ ਅਤੇ ਵੱਡੀ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਕਾਸ ਦਾ ਏਜੰਡਾ ਮੁੱਖ ਆਧਾਰ ਬਣੇਗਾ। ਸੈਣੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਭ ਸਿੱਧੇ ਤੌਰ ਤੇ ਲੋਕਾਂ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਲਈ ਸੰਗਠਨਾਤਮਕ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਚੋਣਾਂ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ। ਪਿਛਲੀਆਂ ਪੰਚਾਇਤ ਚੋਣਾਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਦੁਹਰਾਇਆ ਨਾ ਜਾਵੇ।

50 ਫ਼ੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ

ਰੂਪਨਗਰ (ਜਗਮੋਹਨ ਸਿੰਘ): ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਦੇ ਕਮੇਟੀ ਰੂਮ ਵਿੱਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਦੀਆਂ 10 ਸੀਟਾਂ ਦੜੌਲੀ ਲੋਅਰ, ਭਰਤਗੜ੍ਹ, ਬਿਭੌਰ ਸਾਹਿਬ, ਮੀਆਂਪੁਰ, ਕੋਟਲਾ, ਬੇਲਾ, ਤਖਤਗੜ੍ਹ, ਮੋਰਿੰਡਾ ਰੂਰਲ, ਕਲਮਾਂ ਅਤੇ ਮੁੰਡੀਆਂ ਅਤੇ ਪੰਚਾਇਤ ਸੰਮਤੀ ਦੀਆਂ 93 ਸੀਟਾਂ ਲਈ ਚੋਣਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀ ਚੋਣ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਹੋਵੇਗੀ।

ਬਸਪਾ ਆਪਣੇ ਨਿਸ਼ਾਨ ’ਤੇ ਲੜੇਗੀ ਚੋਣਾਂ: ਛੜਬੜ

ਡੇਰਾਬੱਸੀ (ਹਰਜੀਤ ਸਿੰਘ): ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹਲਕਾ ਪ੍ਰਧਾਨ ਚਰਨਜੀਤ ਸਿੰਘ ਦੇਵੀਨਗਰ ਦੀ ਪ੍ਰਧਾਨਗੀ ਹੇਠ ਹੋਈ। ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਬਸਪਾ ਪਾਰਟੀ ਵੱਲੋਂ ਆਪਣੇ ਪਾਰਟੀ ਚੋਣ ਨਿਸ਼ਾਨ ਹਾਥੀ ’ਤੇ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਮੁਕੰਮਲ ਕਰਨ ਲਈ ਪੰਚਾਇਤਾਂ ਦੇ ਨਾਲ ਬਲਾਕ ਸੰਮਤੀ ਦਾ ਵੱਡਾ ਸਹਿਯੋਗ ਤੇ ਰਾਬਤਾ ਰਹਿੰਦਾ ਹੈ ਜਿਸ ਕਰਕੇ ਬਲਾਕ ਸਮਿਤੀ ਦੇ ਮੈਂਬਰ ਚੰਗੇ ਪੜ੍ਹੇ-ਲਿਖੇ ਮੋਹਤਬਰ ਵਿਅਕਤੀਆਂ ਨੂੰ ਬਣਾਉਣਾ ਚਾਹੀਦਾ ਹੈ। ਮੀਟਿੰਗ ਦੌਰਾਨ ਮਾਸਟਰ ਸੁਰਿੰਦਰ ਸਿੰਘ ਹਲਕਾ ਇੰਚਾਰਜ, ਚਰਨਜੀਤ ਸਿੰਘ ਦੇਵੀਨਗਰ ਹਲਕਾ ਪ੍ਰਧਾਨ, ਰਾਜ ਕੁਮਾਰ ਝਰਮੜੀ ਹਲਕਾ ਜਨਰਲ ਸਕੱਤਰ, ਮਾਸਟਰ ਸ਼ੇਰ ਸਿੰਘ, ਹਨੀ ਸਿੰਘ ਲਾਲੜੂ, ਹਰਪ੍ਰੀਤ ਸਿੰਘ ਸੁੰਡਰਾ, ਬਿੰਨੀ ਲਾਲੜੂ, ਠੇਕੇਦਾਰ ਰਾਜ ਕੁਮਾਰ ਅਤੇ ਗੁਰਮੀਤ ਸਿੰਘ ਮੁਕੰਦਪੁਰ ਸ਼ਾਮਲ ਹੋਏ।

Advertisement
×