ਪੱਗ ’ਤੇ ਟਿੱਪਣੀ ਲਈ ਵਿਧਾਇਕ ਰੰਧਾਵਾ ਵਿਰੁੱਧ ਕਾਰਵਾਈ ਕੀਤੀ ਜਾਵੇ: ਪੀਰਮੁਹੰਮਦ
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ‘ਪੱਗਾਂ’ ਬਾਰੇ ਇਤਰਾਜ਼ਯੋਗ ਟਿੱਪਣੀ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਸਖ਼ਤ ਨਿਖੇਧੀ ਅਤੇ ਸਰਕਾਰ ਤੋਂ ਵਿਧਾਇਕ ਵਿਰੁੱਧ ਕਰਵਾਈ ਦੀ ਮੰਗ ਵੀ...
Advertisement
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ‘ਪੱਗਾਂ’ ਬਾਰੇ ਇਤਰਾਜ਼ਯੋਗ ਟਿੱਪਣੀ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਸਖ਼ਤ ਨਿਖੇਧੀ ਅਤੇ ਸਰਕਾਰ ਤੋਂ ਵਿਧਾਇਕ ਵਿਰੁੱਧ ਕਰਵਾਈ ਦੀ ਮੰਗ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਰੰਧਾਵਾ ਵੱਲੋਂ ਲੰਘੇ ਦਿਨੀਂ ਬਲਾਕ ਸਮਿਤੀ ਦੀਆਂ ਚੋਣਾਂ ਲਈ ਉਮੀਦਵਾਰਾਂ ਦੀਆ ਅਰਜ਼ੀਆਂ ਦੇਣ ਸਮੇਂ ਹੋਏ ਝਗੜੇ ਮੌਕੇ ਪੱਗਾਂ ਸਬੰਧੀ ਕੀਤੀ ਟਿੱਪਣੀ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਪੀਰਮੁਹੰਮਦ ਨੇ ਮੁੱਖ ਮੰਤਰੀ ਤੇ ਮੁੱਖ ਚੋਣ ਅਫ਼ਸਰ ਤੋਂ ਮੰਗ ਕੀਤੀ ਕਿ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਜਾਵੇ।
Advertisement
Advertisement
