ਅਫ਼ੀਮ ਸਣੇ ਮੁਲਜ਼ਮ ਕਾਬੂ
ਪੰਚਕੂਲਾ ਦੀ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਰਾਮੂ ਨਾਸ ਦੇ ਵਿਅਕਤੀ ਨੂੰ 1 ਕਿੱਲੋ 342 ਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ। ਪੁਲੀਸ ਅਨੁਸਾਰ ਸੂਚਨਾ ਸੀ ਮਿਲੀ ਕਿ ਇੱਕ ਵਿਅਕਤੀ ਚੰਡੀਮੰਦਿਰ ਤੋਂ ਚੌਕੀ ਪਿੰਡ ਵੱਲ ਨਸ਼ੀਲੇ ਪਦਾਰਥ ਵੇਚਣ ਲਈ ਕਿਸੇ ਦੀ ਉਡੀਕ...
Advertisement
ਪੰਚਕੂਲਾ ਦੀ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਰਾਮੂ ਨਾਸ ਦੇ ਵਿਅਕਤੀ ਨੂੰ 1 ਕਿੱਲੋ 342 ਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ। ਪੁਲੀਸ ਅਨੁਸਾਰ ਸੂਚਨਾ ਸੀ ਮਿਲੀ ਕਿ ਇੱਕ ਵਿਅਕਤੀ ਚੰਡੀਮੰਦਿਰ ਤੋਂ ਚੌਕੀ ਪਿੰਡ ਵੱਲ ਨਸ਼ੀਲੇ ਪਦਾਰਥ ਵੇਚਣ ਲਈ ਕਿਸੇ ਦੀ ਉਡੀਕ ਕਰ ਰਿਹਾ ਹੈ। ਪੁਲੀਸ ਨੇ ਕਾਰਵਾਈ ਕਰਦਿਆਂ ਉਸ ਨੂੰ ਮੌਕੇ ’ਤੇ ਹਿਰਾਸਤ ਵਿੱਚ ਲੈ ਲਿਆ ਅਤੇ ਪੁੱਛ-ਪੜਤਾਲ ਕੀਤੀ। ਤਲਾਸ਼ੀ ਦੌਰਾਨ ਮੁਲਜ਼ਮ ਤੋਂ ਅਫ਼ੀਮ ਅਤੇ ਕੁਝ ਨਕਦੀ ਬਰਾਮਦ ਕੀਤੀ ਗਈ। ਮੁਲਜ਼ਮ ਵਿਰੁੱਧ ਚੰਡੀਮੰਦਿਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
