ABVP SOI Alliance: ਭਾਜਪਾ ਤੇ ਅਕਾਲੀ ਦਲ ਦੇ ਵਿਦਿਆਰਥੀ ਵਿੰਗਾਂ ਏ ਬੀ ਵੀ ਪੀ ਅਤੇ ਐੱਸ ਓ ਆਈ ਵਿਚਾਲੇ ਗੱਠਜੋੜ
Punjab University Student Council elections: ਪੰਜਾਬ ਯੂਨੀਵਰਸਿਟੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਗੱਠਜੋੜ ਦਾ ਕੀਤਾ ਐਲਾਨ
Advertisement
ABVP SOI Alliance: ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਭਲਕੇ 31 ਅਗਸਤ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗਾਂ ਏ ਬੀ ਵੀ ਪੀ ਅਤੇ ਐੱਸ ਓ ਆਈ ਦਾ ਗਠਜੋੜ ਹੋ ਗਿਆ ਹੈ।
ਐੱਸ ਓ ਆਈ ਦੇ ਕੌਮੀ ਜਨਰਲ ਸਕੱਤਰ ਜਸ਼ਨਪ੍ਰੀਤ ਸਿੰਘ ਅਤੇ ਏ ਬੀ ਵੀ ਪੀ ਦੇ ਗੌਰਵਵੀਰ ਸਿੰਘ ਸੋਹਲ, ਜਸਕਰਨ ਭੁੱਲਰ, ਪਰਵਿੰਦਰ ਸਿੰਘ ਨੇਗੀ ਸਮੇਤ ਹੋਰ ਅਹੁਦੇਦਾਰਾਂ ਨੇ ਗੱਠਜੋੜ ਹੋਣ ਉਪਰੰਤ ਸੈਕਟਰ 14 ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ।
Advertisement
ਐੱਸ ਓ ਆਈ ਦੇ ਪ੍ਰਧਾਨਗੀ ਉਮੀਦਵਾਰ ਦੇ ਨਾਮਜਦਗੀ ਕਾਗਜ਼ ਅਥਾਰਿਟੀ ਵੱਲੋਂ ਰੱਦ ਕਰ ਦਿੱਤੇ ਜਾਣ ਮਗਰੋਂ ਹੁਣ ਇਹ ਜਥੇਬੰਦੀ ਪ੍ਰਧਾਨਗੀ ਦੀ ਚੋਣ ਨਹੀਂ ਲੜ ਰਹੀ ਜਿਸ ਦੇ ਚਲਦਿਆਂ ਏ ਬੀ ਵੀ ਪੀ ਨੂੰ ਬਿਨਾਂ ਸ਼ਰਤ ਸਮਰਥਨ ਦੇ ਦਿੱਤਾ ਗਿਆ ਹੈ ਅਤੇ ਭਲਕੇ 31 ਅਗਸਤ ਨੂੰ ਹੋਣ ਜਾ ਰਹੀ ਵੋਟਿੰਗ ਵਿੱਚ ਐੱਸ ਓ ਆਈ ਦੇ ਸਮਰਥਕ ਏ ਬੀ ਵੀ ਪੀ ਨੂੰ ਸਹਿਯੋਗ ਦੇਣਗੇ।
Advertisement
ਐੱਸ ਓ ਆਈ ਅਤੇ ਏ ਬੀ ਵੀ ਪੀ ਦੇ ਆਗੂ ਗਠਜੋੜ ਹੋਣ ਉਪਰੰਤ ਜਾਣਕਾਰੀ ਦਿੰਦੇ ਹੋਏ।
Advertisement
×

