ਸਰਹਿੰਦ ’ਚ ‘ਆਪ’ ਦਾ ਜੇਤੂ ਰੋਡ ਸ਼ੋਅ
ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 23 ਵਾਰਡਾਂ ਵਿੱਚੋਂ 17 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ, ਜਦਕਿ ਕਾਂਗਰਸ ਪਾਰਟੀ 6 ਸੀਟਾਂ ਉੱਤੇ ਹੀ ਸਿਮਟ ਕੇ ਰਹਿ ਗਈ ਜਦੋਂ ਕਿ ਅਕਾਲੀ ਦਲ ਅਤੇ ਭਾਜਪਾ ਖਾਤਾ ਵੀ ਨਾ...
Advertisement
ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 23 ਵਾਰਡਾਂ ਵਿੱਚੋਂ 17 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ, ਜਦਕਿ ਕਾਂਗਰਸ ਪਾਰਟੀ 6 ਸੀਟਾਂ ਉੱਤੇ ਹੀ ਸਿਮਟ ਕੇ ਰਹਿ ਗਈ ਜਦੋਂ ਕਿ ਅਕਾਲੀ ਦਲ ਅਤੇ ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ। ਜਿੱਤ ਉਪਰੰਤ ਵਿਧਾਇਕ ਲਖਬੀਰ ਸਿੰਘ ਰਾਏ ਨੇ ਵੱਖ-ਵੱਖ ਵਾਰਡਾਂ ਤੋਂ ਜੇਤੂ ਉਮੀਦਵਾਰਾਂ ਦੇ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ। ਇਸ ਮੌਕੇ ਪਾਰਟੀ ਆਗੂ ਪ੍ਰਦੀਪ ਮਲਹੋਤਰਾ, ਮਨਪ੍ਰੀਤ ਜੋਨੀ, ਗੁਰਜੋਤ ਸਿੰਘ, ਗੁਰਮੀਤ ਬਾਜਵਾ ਹਾਜ਼ਰ ਸਨ।
Advertisement
Advertisement
×

