DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਰਾਬੱਸੀ ’ਚ ਲਹਿਰਾ ਰਿਹੈ ਫਟਿਆ ਤਿਰੰਗਾ

ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕਾਂ ਵਿੱਚ ਰੋਸ

  • fb
  • twitter
  • whatsapp
  • whatsapp
featured-img featured-img
ਡੇਰਾਬੱਸੀ ਬੱਸ ਸਟੈਂਡ ’ਤੇ ਲਹਿਰਾ ਰਿਹਾ ਫਟਿਆ ਤਿਰੰਗਾ ਝੰਡਾ। -ਫੋਟੋ: ਰੂਬਲ
Advertisement

ਬੱਸ ਸਟੈਂਡ ’ਤੇ ਫਟਿਆ ਤਿਰੰਗਾ ਲਹਿਰਾ ਰਿਹਾ ਹੈ। ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਬੱਸ ਸਟੈਂਡ ’ਤੇ ਲੱਗਾ ਕੌਮੀ ਝੰਡਾ ਬੁਰੀ ਤਰ੍ਹਾਂ ਫਟ ਚੁੱਕਾ ਹੈ, ਫਿਰ ਵੀ ਉਸ ਨੂੰ ਉਤਾਰਿਆ ਤੇ ਬਦਲਿਆ ਨਹੀਂ ਜਾ ਰਿਹਾ। ਇਕੱਤਰ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਨਗਰ ਕੌਂਸਲ ਨੇ ਬੱਸ ਸਟੈਂਡ ਦੇ ਸੁੰਦਰੀਕਰਨ ਅਧੀਨ ਇੱਥੇ ਇੱਕ ਪਾਰਕ ਬਣਾਇਆ ਸੀ ਅਤੇ ਉਸ ਵਿੱਚ ਉੱਚਾ ਤਿਰੰਗਾ ਸਥਾਪਿਤ ਕੀਤਾ ਸੀ। ਲੋਕਾਂ ਨੇ ਦੋਸ਼ ਲਾਇਆ ਕਿ ਤਿਰੰਗਾ ਲਗਾਉਣ ਤੋਂ ਬਾਅਦ ਨਗਰ ਕੌਂਸਲ ਇਸ ਦੀ ਸਾਂਭ-ਸੰਭਾਲ ਅਤੇ ਸਨਮਾਨ ਪ੍ਰਤੀ ਪੂਰੀ ਤਰ੍ਹਾਂ ਅਣਦੇਖੀ ਕਰ ਰਹੀ ਹੈ। ਫਟਿਆ ਤਿਰੰਗਾ ਲਹਿਰਾਉਣਾ ਨਾ ਸਿਰਫ਼ ਨਿਯਮਾਂ ਵਿਰੁੱਧ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫਟਿਆ ਤਿਰੰਗਾ ਉਤਾਰ ਕੇ ਉਸ ਦੀ ਜਗ੍ਹਾ ’ਤੇ ਨਵਾਂ ਝੰਡਾ ਲਹਿਰਾਇਆ ਜਾਵੇ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਬੰਧੀ ਕਾਰਵਾਈ ਨਾ ਕੀਤੀ ਤਾਂ ਉਹ ਇਸ ਨੂੰ ਕੌਮੀ ਝੰਡੇ ਦਾ ਅਪਮਾਨ ਮੰਨ ਕੇ ਵਿਰੋਧ ਦਰਜ ਕਰਵਾਣਗੇ। ਦੂਜੇ ਪਾਸੇ ਇਸ ਬਾਰੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਰਵਨੀਤ ਸਿੰਘ ਢੋਟ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਤਿਰੰਗਾ ਝੰਡਾ ਬਦਲ ਦਿੱਤਾ ਜਾਵੇਗਾ।

Advertisement
Advertisement
×