DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੰਗਰੇਜ਼ਾਂ ਦੇ ਦੇਸ਼ ’ਚ ਛਾਇਆ ਸਿੱਖ ਗੱਭਰੂ; ਚੰਡੀਗੜ੍ਹ ਦਾ Arshdeep Singh Daang ਬਣਿਆ RAF ਦਾ ਪਹਿਲਾ ‘ਸਿੱਖ ਫਾਈਟਰ ਪਾਇਲਟ’

ਦੂਜੇ ਵਿਸ਼ਵ ਯੁੱਧ ਮਗਰੋਂ ਬ੍ਰਿਟਿਸ਼ RAF ’ਚ ਪਹਿਲੇ ਸਿੱਖ ਲੜਾਕੂ ਪਾਇਲਟ ਬਣਿਆ ਅਰਸ਼ਦੀਪ ਸਿੰਘ ਡਾਂਗ

  • fb
  • twitter
  • whatsapp
  • whatsapp
featured-img featured-img
ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ। ਫੋਟੋ: @Sukhjinder_INC/X
Advertisement

Arshdeep Singh Dang: ਚੰਡੀਗੜ੍ਹ ਵਿੱਚ ਜਨਮੇ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ (RAF) ਵਿੱਚ ਇੱਕ ਨਵਾਂ ਮੀਲਪੱਥਰ ਸਥਾਪਤ ਕੀਤਾ ਹੈ। ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਰ.ਏ.ਐੱਫ. ਵਿੱਚ ਲੜਾਕੂ ਪਾਇਲਟ ਵਜੋਂ ਯੋਗਤਾ ਹਾਸਲ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣ ਗਏ ਹਨ। ਰਾਇਲ ਏਅਰ ਫੋਰਸ ਅਨੁਸਾਰ ਦੂਜੀ ਆਲਮੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸਿੱਖ ਅਧਿਕਾਰੀ ਨੇ ਲੜਾਕੂ ਸਕੁਐਡਰਨ ਤੋਂ ਵਿੰਗਾਂ ਲਈ ਯੋਗਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਉੱਤਰੀ ਵੇਲਜ਼ ਸਥਿਤ ‘RAF ਵੈਲੀ’ ਵਿਖੇ ਕਰਵਾਏ ਫਾਸਟ ਜੈੱਟ ਪਾਇਲਟ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਆਪਣੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕੀਤੀ।

6 ਸਾਲ ਦੀ ਉਮਰ ਵਿੱਚ ਚਲੇ ਗਏ ਸਨ ਯੂਕੇ

ਅਰਸ਼ਦੀਪ ਸਿੰਘ 1998 ਵਿੱਚ ਮਹਿਜ਼ ਛੇ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਤੋਂ ਯੂਕੇ (UK) ਚਲੇ ਗਏ ਸਨ। ਉਨ੍ਹਾਂ ਨੇ ਬ੍ਰਿਸਟਲ ਯੂਨੀਵਰਸਿਟੀ ਤੋਂ Mathematics and Philosophy ਵਿੱਚ ਡਿਗਰੀ ਹਾਸਲ ਕੀਤੀ, ਜਿਸ ਤੋਂ ਬਾਅਦ ਫਰਵਰੀ 2022 ਵਿੱਚ ਅਫਸਰ ਸਿਖਲਾਈ ਅਤੇ 2023 ਵਿੱਚ ਸ਼ੁਰੂਆਤੀ ਉਡਾਣ ਸਿਖਲਾਈ ਪੂਰੀ ਕੀਤੀ। ਸਾਲ 2024 ਵਿੱਚ ਤੇਜ਼ ਜੈੱਟ ਸਟ੍ਰੀਮ ਲਈ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੇ ਟੈਕਸਾਸ ਵਿੱਚ ਵੀ ਵਿਸ਼ੇਸ਼ ਸਿਖਲਾਈ ਲਈ ਅਤੇ ਜੁਲਾਈ 2026 ਵਿੱਚ ਆਪਣਾ ਵਿੰਗ ਟੈਸਟ ਪਾਸ ਕੀਤਾ।

Advertisement

ਆਪਣੀ ਇਸ ਇਤਿਹਾਸਕ ਪ੍ਰਾਪਤੀ 'ਤੇ ਮਾਣ ਜ਼ਾਹਰ ਕਰਦਿਆਂ ਅਰਸ਼ਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸਰਦਾਰ ਸੰਤੋਖ ਸਿੰਘ ਡਾਂਗ ਦਾ ਸੁਪਨਾ ਸੀ ਕਿ ਪਰਿਵਾਰ ਵਿੱਚੋਂ ਕੋਈ ਪਾਇਲਟ ਬਣੇ। ਉਨ੍ਹਾਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ ਦੇ ਸਹਿਯੋਗ ਅਤੇ ਸਿੱਖ ਪਾਲਣ-ਪੋਸ਼ਣ ਨੂੰ ਦਿੰਦਿਆਂ ਕਿਹਾ ਕਿ ਉਹ ਕੌਮਾਂਤਰੀ ਪੱਧਰ ’ਤੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨ ’ਤੇ ਮਾਣ ਮਹਿਸੂਸ ਕਰਦੇ ਹਨ, ਅਤੇ ਉਹ ਚਾਹੁੰਦੇ ਹਨ ਕਿ ਭਵਿੱਖ ਵਿੱਚ ਹੋਰ ਵੀ ਨੌਜਵਾਨ ਇਸ ਖੇਤਰ ਵਿੱਚ ਅੱਗੇ ਆਉਣ।

Advertisement

Advertisement
×