ਨਿਰੰਕਾਰੀ ਸਮਾਗਮ ’ਚ ਵੱਡੀ ਗਿਣਤੀ ਲੋਕ ਪੁੱਜੇ
ਹਰਿਆਣਾ ਦੇ ਸਮਾਲਖਾ ਵਿੱਚ ਚੱਲ ਰਹੇ 78ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੌਰਾਨ ਸਤਿਗੁਰੂ ਮਾਤਾ ਸੁਦੀਕਸ਼ਾ ਨੇ ਕਿਹਾ ਕਿ ਮਨੁੱਖ ਆਪਣੇ ਅਸਲੀ ਮੂਲ ਨੂੰ ਉਦੋਂ ਹੀ ਪਛਾਣ ਸਕਦਾ ਹੈ, ਜਦੋਂ ਉਹ ਪਰਮਾਤਮਾ ਨੂੰ ਬ੍ਰਹਮਗਿਆਨ ਰਾਹੀਂ ਜਾਣਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ...
ਹਰਿਆਣਾ ਦੇ ਸਮਾਲਖਾ ਵਿੱਚ ਚੱਲ ਰਹੇ 78ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੌਰਾਨ ਸਤਿਗੁਰੂ ਮਾਤਾ ਸੁਦੀਕਸ਼ਾ ਨੇ ਕਿਹਾ ਕਿ ਮਨੁੱਖ ਆਪਣੇ ਅਸਲੀ ਮੂਲ ਨੂੰ ਉਦੋਂ ਹੀ ਪਛਾਣ ਸਕਦਾ ਹੈ, ਜਦੋਂ ਉਹ ਪਰਮਾਤਮਾ ਨੂੰ ਬ੍ਰਹਮਗਿਆਨ ਰਾਹੀਂ ਜਾਣਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਹਰ ਧਰਮ ਅਨੁਸਾਰ ਨਿਰੰਕਾਰ ਪਰਮਾਤਮਾ ਸਦੀਵੀਂ ਸੱਚ ਹੈ। ਉਨ੍ਹਾਂ ਕਿਹਾ ਕਿ ਭੌਤਿਕ ਪ੍ਰਾਪਤੀਆਂ ਅਸਥਾਈ ਹਨ ਅਤੇ ਕੇਵਲ ਪਰਮਾਤਮਾ ਹੀ ਸਥਾਈ ਹੈ। ਉਨ੍ਹਾਂ ਨੇ ਕਿਹਾ ਕਿ ਆਤਮ-ਮੰਥਨ ਸਿਰਫ਼ ਮਨੋਵਿਗਿਆਨਕ ਨਹੀਂ ਸਗੋਂ ਅਧਿਆਤਮਕ ਪ੍ਰਕਿਰਿਆ ਹੈ।
ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋ .ਆਸ਼ੀਮ ਕੁਮਾਰ ਘੋਸ਼ ਆਪਣੀ ਪਤਨੀ ਨਾਲ ਪੁੱਜੇ ਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦੂਜੇ ਦਿਨ ਵੱਡੀ ਗਿਣਤੀ ਸ਼ਰਧਾਲੂ ਪੁੱਜੇ। ਅੱਜ ਦੀ ਸ਼ੁਰੂਆਤ ਵਿਸ਼ਾਲ ਸੇਵਾਦਲ ਰੈਲੀ ਨਾਲ ਹੋਈ। ਸਤਿਗੁਰੂ ਮਾਤਾ ਨੇ ਰੈਲੀ ਵਿੱਚ ਪ੍ਰਵਚਨ ਕਰਦਿਆਂ ਕਿਹਾ ਕਿ ਸੇਵਾਦਾਰ 24 ਘੰਟੇ ਸੇਵਾ ਵਿੱਚ ਲੀਨ ਰਹਿੰਦਾ ਹੈ, ਪਰ ਵਰਦੀ ਵਿੱਚ ਕੀਤੀ ਸੇਵਾ ਉਸ ਦੀ ਜ਼ਿੰਮੇਵਾਰੀ ਕਈ ਗੁਣਾ ਵਧਾ ਦਿੰਦੀ ਹੈ। ਉਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ਹਰ ਸ਼ਰਧਾਲੂ ਦੇ ਜੀਵਨ ਵਿੱਚ ਸੇਵਾ, ਸਤਿਸੰਗ ਅਤੇ ਧਿਆਨ ਦੀ ਭਾਵਨਾ ਸਦਾ ਕਾਇਮ ਰਹੇ।

