ਸੈਕਟਰ-43 ਦੇ ਜਿਮ ਵਿੱਚ ਅੱਗ ਲੱਗੀ

ਅੱਗ ਲੱਗਣ ਕਾਰਨ ਜਿਮ ਵਿਚਲੀਆਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਸੜ ਕੇ ਸੁਆਹ ਹੋਈਆਂ

ਸੈਕਟਰ-43 ਦੇ ਜਿਮ ਵਿੱਚ ਅੱਗ ਲੱਗੀ

ਜਿਮ ਵਿੱਚ ਲੱਗੀ ਅੱਗ ਬੁਝਾਉਂਦਾ ਹੋਇਆ ਅੱਗ ਬੁਝਾਊ ਟੀਮ ਦਾ ਮੁਲਾਜ਼ਮ। -ਫੋਟੋ: ਮਨੋਜ ਮਹਾਜਨ

ਮੁਕੇਸ਼ ਕੁਮਾਰ
ਚੰਡੀਗੜ੍ਹ, 27 ਜੂਨ

ਚੰਡੀਗੜ੍ਹ ਦੇ ਸੈਕਟਰ-43 ਸਥਿਤ ਇੱਕ ਸ਼ੋਅ ਰੂਮ ਵਿੱਚ ਚੱਲ ਰਹੇ ਜਿਮ ਵਿੱਚ ਅੱਜ ਅੱਗ ਲੱਗ ਗਈ। ਅੱਗ ਲੱਗਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਜਦੋਂ ਇਥੇ ਜਿਮ ਵਿੱਚ ਅੱਗ ਲੱਗੀ ਤਾਂ ਉਸ ਵੇਲੇ ਜਿਮ ਵਿੱਚ ਕਈਂ ਲੋਕ ਕਸਰਤ ਕਰ ਰਹੇ ਸਨ ਅਤੇ ਜਿਮ ਦਾ ਸਟਾਫ ਵੀ ਮੌਜੂਦ ਸੀ। ਜਿਵੇਂ ਹੀ ਜਿਮ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਧੂਆਂ ਫੈਲਿਆ, ਉਥੇ ਕਸਰਤ ਕਰ ਰਹੇ ਲੋਕਾਂ ਅਤੇ ਜਿਮ ਦੇ ਸਟਾਫ ਨੂੰ ਭਾਜੜਾਂ ਪੈ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਨਗਰ ਨਿਗਮ ਦੇ ਵੱਖ ਵੱਖ ਅੱਗ ਬੁਝਾਊ ਕੇਂਦਰਾਂ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਵਿੰਗ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਜਿਮ ਦੀਆਂ ਕਈਂ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ ਹਨ ਅਤੇ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜਾ ਲਗਾਇਆ ਗਿਆ ਹੈ। ਅੱਗ ਲੱਗਣ ਦੇ ਕਰਨਾਂ ਬਾਰੇ ਫਿੱਲਹਾਲ ਪਤਾ ਨਹੀਂ ਲੱਗ ਸਕਿਆ।

ਚੰਡੀਗੜ੍ਹ ਪੁਲੀਸ ਦੀ ਟੀਮ ਵੀ ਮੌਕੇ ’ਤੇ ਪੁੱਜੀ। ਜਾਣਕਾਰੀ ਅਨੁਸਾਰ ਅੱਗ ਸਵੇਰੇ ਉਸ ਸਮੇਂ ਲੱਗੀ ਜਦੋਂ ਜਿਮ ਖੁੱਲ੍ਹਾ ਸੀ ਅਤੇ ਜਿਮ ਵਿੱਚ ਲਗਪਗ ਇੱਕ ਦਰਜਨ ਲੋਕ ਕਸਰਤ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਿਮ ਦੇ ਮਹਿਲਾ ਪਖਾਨੇ ਵਿੱਚ ਅੱਗ ਲੱਗੀ ਅਤੇ ਉਥੋਂ ਇਹ ਅੱਗ ਜਿਮ ਵਿੱਚ ਫੈਲ ਗਈ। ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਭਿਆਨਕ ਰੂਪ ਧਾਰਨ ਕਰ ਸਕਦੀ ਸੀ ਅਤੇ ਜਾਨ ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ।

ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੌਕੇ ’ਤੇ ਪਹੁੰਚੀ ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਜਿਮ ਸੰਚਾਲਕ ਦੇ ਬਿਆਨ ਦਰਜ ਕੀਤੇ ਗਏ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਪਰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।

ਫਾਇਰ ਬ੍ਰਿਗੇਡ ਦੇ ਕਰਮਚਾਰੀ ਪੌੜੀਆਂ ਰਾਹੀਂ ਅੰਦਰ ਨਹੀਂ ਜਾ ਸਕੇ

ਜਿਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪੁੱਜੀ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿੰਗ ਦੀ ਟੀਮ ਨੇ ਸ਼ੋਰ ਰੂਮ ਦੀ ਤੀਜੀ ਮੰਜ਼ਿਲ ’ਤੇ ਬਣੇ ਜਿਮ ਅੰਦਰ ਜਾਣ ਲਈ ਹਾਈਡ੍ਰੌਲਿਕ ਪੌੜੀ ਦੀ ਮਦਦ ਨਾਲ ਸ਼ੀਸ਼ਾ ਤੋੜਿਆ ਗਿਆ। ਅੱਗ ਲੱਗਣ ਨਾਲ ਉੱਠ ਰਹੇ ਧੂੰਏਂ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀ ਸ਼ੋਅ ਰੂਮ ਦੀਆਂ ਪੌੜੀਆਂ ਰਾਹੀਂ ਅੰਦਰ ਨਹੀਂ ਜਾ ਸਕੇ। ਇਸ ਤੋਂ ਬਾਅਦ ਜਿਮ ਦੇ ਦੋਵੇਂ ਪਾਸੇ ਪੌੜੀਆਂ ਅਤੇ ਹਾਈਡ੍ਰੌਲਿਕ ਪੌੜੀਆਂ ਦੀ ਮਦਦ ਨਾਲ ਫਾਇਰਮੈਨ ਵੱਲੋਂ ਸ਼ੀਸ਼ੇ ਤੋੜ ਦਿੱਤੇ ਗਏ। ਇਸ ਤੋਂ ਬਾਅਦ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਆਸਪਾਸ ਦੇ ਇਲਾਕੇ ਵਿੱਚ ਧੂਆਂ ਫੈਲ ਗਿਆ ਅਤੇ ਨਾਲ ਲਗਦੇ ਰਿਹਾਇਸ਼ੀ ਇਲਾਕਿਆਂ ਅਤੇ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਸ਼ਹਿਰ

View All