ਹਾਦਸੇ ’ਚ ਕਾਂਵੜੀਏ ਦੀ ਮੌਤ, ਦੂਜਾ ਜ਼ਖ਼ਮੀ
ਹਰਿਦੁਆਰ ਤੋਂ ਕਾਂਵੜ ਲੈ ਕੇ ਆ ਰਹੇ ਦੋ ਕਾਂਵੜੀਆਂ ਨੂੰ ਯਮੁਨਾਨਗਰ-ਪੰਚਕੂਲਾ ਹਾਈਵੇਅ ’ਤੇ ਸ਼ਾਹਜ਼ਾਦਪੁਰ ਤਹਿਸੀਲ ਦੇ ਰਸੀਦਪੁਰ ਪਿੰਡ ਦੇ ਕੱਟ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਪਿੰਜੌਰ ਦੇ ਸ਼ਿਵ ਕਾਲੋਨੀ ਨਿਵਾਸੀ ਰਾਹੁਲ ਦੀ ਮੌਤ ਹੋ...
Advertisement
ਹਰਿਦੁਆਰ ਤੋਂ ਕਾਂਵੜ ਲੈ ਕੇ ਆ ਰਹੇ ਦੋ ਕਾਂਵੜੀਆਂ ਨੂੰ ਯਮੁਨਾਨਗਰ-ਪੰਚਕੂਲਾ ਹਾਈਵੇਅ ’ਤੇ ਸ਼ਾਹਜ਼ਾਦਪੁਰ ਤਹਿਸੀਲ ਦੇ ਰਸੀਦਪੁਰ ਪਿੰਡ ਦੇ ਕੱਟ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਪਿੰਜੌਰ ਦੇ ਸ਼ਿਵ ਕਾਲੋਨੀ ਨਿਵਾਸੀ ਰਾਹੁਲ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਕਰਨ ਗੰਭੀਰ ਜ਼ਖ਼ਮੀ ਹੋ ਗਿਆ। ਮੁੱਢਲੀ ਸਹਾਇਤਾ ਮਗਰੋਂ ਜ਼ਖ਼ਮੀ ਨੂੰ ਪੰਚਕੂਲਾ ਰੈਫਰ ਕੀਤਾ ਗਿਆ। ਅੱਜ ਰਾਹੁਲ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ। ਜ਼ਖ਼ਮੀ ਕਰਨ ਦੇ ਭਰਾ 17 ਸਾਲਾ ਸੋਨੂੰ ਸਿੰਘ ਨਿਵਾਸੀ ਸ਼ਿਵ ਕਾਲੋਨੀ ਪਿੰਜੌਰ (ਪੰਚਕੂਲਾ) ਨੇ ਦੱਸਿਆ ਕਿ 11 ਜੁਲਾਈ ਨੂੰ ਉਹ, ਹਿਤੇਸ਼, ਸੋਨੂੰ, ਕਰਨ ਅਤੇ ਰਾਹੁਲ ਨਿਵਾਸੀ ਮੌਲੀ ਜੱਗਰਾਂ ਨਾਲ ਕਾਂਵੜ ਲੈਣ ਲਈ ਹਰਿਦੁਆਰ ਗਿਆ ਸੀ। 18 ਜੁਲਾਈ ਨੂੰ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
Advertisement
Advertisement