ਚੰਡੀਗੜ੍ਹ ’ਚ 91, ਮੁਹਾਲੀ ’ਚ 67 ਅਤੇ ਪੰਚਕੂਲਾ ’ਚ ਕਰੋਨਾ ਦੇ 50 ਨਵੇਂ ਮਰੀਜ਼

ਚੰਡੀਗੜ੍ਹ ’ਚ 91, ਮੁਹਾਲੀ ’ਚ 67 ਅਤੇ ਪੰਚਕੂਲਾ ’ਚ ਕਰੋਨਾ ਦੇ 50 ਨਵੇਂ ਮਰੀਜ਼

ਪੱਤਰ ਪ੍ਰੇਰਕ
ਚੰਡੀਗੜ੍ਹ, 13 ਅਗਸਤ

ਸ਼ਹਿਰ ਵਿੱਚ ਅੱਜ ਕਰੋਨਾ ਦੇ 91 ਮਰੀਜ਼ ਆਉਣ ਨਾਲ ਮਰੀਜ਼ਾਂ ਦਾ ਕੁੱਲ ਅੰਕੜਾ ਵਧ ਕੇ 1842 ਹੋ ਗਿਆ ਹੈ। ਯੂਟੀ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਅੱਜ ਨਵੇਂ ਮਰੀਜ਼ ਸੈਕਟਰ 7, 12, 15, 20, 22, 24, 25, 27, 28, 30, 31, 32, 35, 37, 38-ਵੈਸਟ, 43, 40, 41, 44, 45, 46, 48, 49, 51, 61, ਰਾਮਦਰਬਾਰ, ਮਨੀਮਾਜਰਾ, ਮਲੋਆ, ਬੁੜੈਲ ਤੇ ਬਾਪੂ ਧਾਮ ਕਾਲੋਨੀ ਦੇ ਵਸਨੀਕ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ ਪਿੰਡ ਮਲੋਆ ਦੀ ਵਸਨੀਕ ਇੱਕ 4 ਹਫ਼ਤਿਆਂ ਦੀ ਛੋਟੀ ਬੱਚੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਅੱਜ 53 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚੋਂ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਹੈ। ਉਕਤ 91 ਵਿਅਕਤੀਆਂ ਨੂੰ ਕਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1842 ਹੋ ਗਈ ਹੈ। ਅੱਜ ਹੋਈ ਇੱਕ ਮੌਤ ਉਪਰੰਤ ਹੁਣ ਤੱਕ ਸ਼ਹਿਰ ’ਚ ਕੁੱਲ 27 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 737 ਹੋ ਗਈ ਹੈ।  ਅੱਜ ਮਲੋਆ ਕਲੋਨੀ ਵਿੱਚ ਕਰੋਨਾ ਪੀੜਤ 50 ਸਾਲਾ ਔਰਤ ਦੀ ਮੌਤ ਹੋਣ ਹੋਈ ਹੈ। 

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪੇ੍ਰਕ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਵੀਰਵਾਰ ਨੂੰ 67 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1603 ’ਤੇ ਪਹੁੰਚ ਗਈ ਹੈ। ਅੱਜ ਪੰਜ ਹੋਰ ਪੀੜਤ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ 30 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਕਾਰਨ ਮਰਨ ਵਾਲਿਆਂ ’ਚ ਮੁਹਾਲੀ ਦੇ 61 ਸਾਲਾ ਪੁਰਸ਼, 70 ਸਾਲਾ ਬਜ਼ੁਰਗ ਅਤੇ 71 ਸਾਲਾ ਬਜ਼ੁਰਗ ਔਰਤ ਸ਼ਾਮਲ ਹੈ। ਇੰਜ ਹੀ ਡੇਰਾਬੱਸੀ ਵਿੱਚ 68 ਸਾਲਾ ਵਿਅਕਤੀ ਤੇ 59 ਸਾਲਾ ਔਰਤ ਨੇ ਦਮ ਤੋੜ ਦਿੱਤਾ ਹੈ। ਉਹ ਪਹਿਲਾਂ ਤੋਂ ਹੀ ਹੋਰ ਕਈ ਬਿਮਾਰੀਆਂ ਤੋਂ ਪੀੜਤ ਸਨ। ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 717 ਨਵੇਂ ਕੇਸ ਐਕਟਿਵ ਹਨ। ਜਦੋਂਕਿ 858 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।  

ਪੰਚਕੂਲਾ (ਪੱਤਰ ਪੇ੍ਰਕ):  ਪਿਛਲੇ 24 ਘੰਟੇ ਦੌਰਾਨ ਸ਼ਹਿਰ ’ਚ 50 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 36 ਪੰਚਕੂਲਾ ਜ਼ਿਲ੍ਹੇ ਦੇ ਹਨ ਅਤੇ ਬਾਕੀ ਬਾਹਰਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਚਕੂਲਾ ਦੇ ਸੈਕਟਰ-18, 19, 11, 20, 25, 4, 10, 15, 12ਏ, 9, ਅਤੇ ਸੈਕਟਰ 23 ਤੋਂ ਇਲਾਵਾ ਆਸ਼ੀਆਨਾ ਕੰਪਲੈਕਸ ਵਿੱਚੋਂ, ਪਿੰਜੌਰ ਅਤੇ ਕਾਲਕਾ ਇਲਾਕੇ ਵਿੱਚੋਂ, ਪਿੰਡ ਬਰਵਾਲਾ, ਮੱਲ੍ਹਾਂ, ਖੇੜਾ ਸੀਤਾ ਰਾਮ, ਅਤੇ ਪਿੰਡ ਡੱਲੂਵਾਲ ਵਿਚੋਂ ਵੀ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। 

ਤਕਨੀਕੀ ਸਿੱਖਿਆ ਵਿਭਾਗ 48 ਘੰਟਿਆਂ ਲਈ ਬੰਦ

ਸੈਕਟਰ 36 ਚੰਡੀਗੜ੍ਹ ਸਥਿਤ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਦਫ਼ਤਰ ਵਿੱਚ ਵੀ ਕਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਜਿੱਥੇ ਇੱਕ ਕਰਮਚਾਰੀ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਉਪਰੰਤ ਵਿਭਾਗ ਦੀ ਇਮਾਰਤ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਦਫ਼ਤਰ ਨੂੰ ਅਗਲੇ 48 ਘੰਟੇ ਲਈ ਬੰਦ ਕਰ ਦਿੱਤਾ ਗਿਆ ਹੈ ਜੋ ਕਿ ਹੁਣ 17 ਅਗਸਤ ਨੂੰ ਆਮ ਦਿਨਾਂ ਵਾਂਗ ਖੁੱਲ੍ਹੇਗਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All