ਕਰੋਨਾ ਕਾਰਨ ਟ੍ਰਾਈਸਿਟੀ ’ਚ ਦੋ ਮੌਤਾਂ

ਸਿਟੀ ਬਿਊਟੀਫੁੱਲ ’ਚ 86, ਮੁਹਾਲੀ ਜ਼ਿਲ੍ਹੇ ’ਚ 78 ਤੇ ਪੰਚਕੂਲਾ ’ਚ 29 ਨਵੇਂ ਕੇਸ

ਸਿਟੀ ਬਿਊਟੀਫੁੱਲ ’ਚ 86, ਮੁਹਾਲੀ ਜ਼ਿਲ੍ਹੇ ’ਚ 78 ਤੇ ਪੰਚਕੂਲਾ ’ਚ 29 ਨਵੇਂ ਕੇਸ

ਪੱਤਰ ਪ੍ਰੇਰਕ
ਚੰਡੀਗੜ੍ਹ,  14 ਅਗਸਤ

ਸ਼ਹਿਰ ’ਚ ਸ਼ੁੱਕਰਵਾਰ ਨੂੰ ਕਰੋਨਾ ਦੇ 86 ਨਵੇਂ ਮਰੀਜ਼ ਆਏ ਤੇ ਇੱਕ ਸੈਕਟਰ-47 ਵਾਸੀ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ।  ਇਨ੍ਹਾਂ ਨਵੇਂ ਮਾਮਲਿਆਂ ’ਚੋਂ ਪੰਜਾਬ ਸਿਵਲ ਸਕੱਤਰੇਤ ਵਿੱਚ ਵੀ ਵੱਖ-ਵੱਖ  ਸ਼ਾਖਾਵਾਂ ਦੇ 5 ਕਰਮਚਾਰੀਆਂ ਨੂੰ ਕਰੋਨਾ ਦੀ ਲਾਗ ਲੱਗੀ ਹੈ। ਜਾਣਕਾਰੀ ਮੁਤਾਬਕ ਗ੍ਰਹਿ  ਵਿਭਾਗ ਦੇ 4 ਕਰਮਚਾਰੀ, ਅਦਾਲਤੀ ਸ਼ਾਖਾ-2 ਦੇ ਤਿੰਨ, ਜੇਲ੍ਹ ਸ਼ਾਖਾ ਦੇ 1 ਅਤੇ  ਡੀਪੀਆਰ ’ਚੋਂ ਇੱਕ ਕਰਮਚਾਰੀ ਨੂੰ ਕਰੋਨਾ ਹੋਣ ਦਾ ਸਮਾਚਾਰ ਹੈ।   

ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪੇ੍ਰਕ): ਮੁਹਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ 78 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1,683 ’ਤੇ ਪਹੁੰਚ ਗਈ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਇਕ ਹੋਰ ਕਰੋਨਾ ਪੀੜਤ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 97 ਸਾਲਾ ਪੁਰਸ਼ ਵਾਸੀ ਐਰੋਸਿਟੀ, ਮੁਹਾਲੀ ਵਜੋਂ ਹੋਈ ਹੈ। 

ਖਰੜ, (ਪੱਤਰ ਪ੍ਰੇਰਕ): ਸਿਵਲ ਹਸਪਤਾਲ ਖਰੜ ਦੇ ਇੰਚਾਰਜ ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਫਿਰ ਕਰੋਨਾ ਦੇ 9 ਕੇਸ ਪਾਏ ਗਏ ਹਨ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ’ਚ ਪਿਛਲੇ 24 ਘੰਟੇ ਦੌਰਾਨ 29 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 

ਅੰਬਾਲਾ, (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ’ਚ 58 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 2446 ਹੋ ਗਈ ਹੈ।  

ਗਿਆਨ ਸਾਗਰ ’ਚੋਂ 51 ਕਰੋਨਾ ਪੀੜਤਾਂ ਨੂੰ ਹੋਈ ਛੁੱਟੀ

ਬਨੂੜ, (ਪੱਤਰ ਪ੍ਰੇਰਕ): ਗਿਆਨ ਸਾਗਰ ਹਸਪਤਾਲ ’ਚੋਂ ਦਸ ਦਿਨਾਂ ਦਾ ਇਲਾਜ ਮੁਕੰਮਲ ਹੋਣ ਉਪਰੰਤ ਅੱਜ 51 ਕਰੋਨਾ ਪੀੜਤਾਂ ਨੂੰ ਛੁੱਟੀ ਦਿੱਤੀ ਗਈ, ਘਰ ਭੇਜੇ ਗਏ ਮਰੀਜ਼ ਮੁਹਾਲੀ, ਫ਼ਤਹਿਗੜ੍ਹ ਸਾਹਿਬ ਅਤੇ ਰੂਪਨਗਰ ਦੇ ਵਸਨੀਕ ਹਨ। 

ਮੋਰਿੰਡਾ ਦੀ ਵਸਨੀਕ ਦੀ ਕਰੋਨਾ ਕਾਰਨ ਮੌਤ

ਮੋਰਿੰਡਾ, (ਪੱਤਰ ਪ੍ਰੇਰਕ): ਮੋਰਿੰਡਾ ਵਾਸੀ ਕਰੋਨਾ ਪਾਜ਼ੇਟਿਵ ਦੀ ਪੀਜੀਆਈ ਚੰਡੀਗੜ੍ਹ ’ਚ ਮੌਤ ਹੋ ਗਈ। ਐੱਸਐੱਮਓ ਮੋਰਿੰਡਾ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਪਾਜ਼ੇਟਿਵ ਔਰਤ ਸੁਰਿੰਦਰ ਕੌਰ ਵਾਰਡ ਨੰਬਰ-13 ਮੋਰਿੰਡਾ ਦੀ ਵਸਨੀਕ ਸੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All