ਚੱਪੜਚਿੜ੍ਹੀ ’ਚ ਨਿਕਾਸੀ ਪ੍ਰਬੰਧਾਂ ਲਈ 8.98 ਦਾ ਪ੍ਰਾਜੈਕਟ ਤਿਅਾਰ

ਚੱਪੜਚਿੜ੍ਹੀ ’ਚ ਨਿਕਾਸੀ ਪ੍ਰਬੰਧਾਂ ਲਈ 8.98 ਦਾ ਪ੍ਰਾਜੈਕਟ ਤਿਅਾਰ

ਚੱਪੜਚਿੜੀ ਖੁਰਦ ਵਿੱਚ ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਵਿੱਚ ਜੁਟੇ ਮਜ਼ਦੂਰ। -ਫੋਟੋ: ਸੋਢੀ

ਪੱਤਰ ਪ੍ਰੇਰਕ

ਐਸਏਐਸ ਨਗਰ (ਮੁਹਾਲੀ), 7 ਅਗਸਤ

ਮੁਹਾਲੀ ਹਲਕੇ ਵਿੱਚ ਵਿੱਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਅਧੂਰੇ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ ਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਤਿਹਾਸਕ ਨਗਰ ਚੱਪੜਚਿੜੀ ਖੁਰਦ ਵਿੱਚ ਗੰਦੇ ਪਾਣੀ ਦੇ ਨਿਕਾਸ ਦੀ ਬਹੁਤ ਵੱਡੀ ਸਮੱਸਿਆ ਦੇ ਹੱਲ ਲਈ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਗੰਦੇ ਪਾਣੀ ਦੇ ਨਿਕਾਸ ਦੇ ਪ੍ਰਬੰਧ ਲਈ 8.98 ਲੱਖ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ। ਸ੍ਰੀ ਸਿੱਧੂ ਨੇ ਦੱਸਿਆ ਕਿ ਪਿੰਡ ਕੁਰੜਾ ਵਿੱਚ ਸ਼ਮਸ਼ਾਨਘਾਟ ਵਿੱਚ ਵੇਟਿੰਗ ਸ਼ੈੱਡ ਦੀ ਬਹੁਤ ਲੋੜ ਸੀ। ਇੱਥੇ ਵੀ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ 1.90 ਲੱਖ ਦੀ ਲਾਗਤ ਨਾਲ ਵੇਟਿੰਗ ਸ਼ੈੱਡ ਦੀ ਉਸਾਰੀ ਕੀਤੀ ਜਾ ਰਹੀ ਹੈ। ਪਿੰਡ ਬਾਕਰਪੁਰ ਵਿੱਚ 6.16 ਲੱਖ ਦੀ ਲਾਗਤ ਨਾਲ ਆਂਗਣਵਾੜੀ ਸੈਂਟਰ ਦੀ ਉਸਾਰੀ ਦਾ ਕੰਮ ਊਸਾਰੀ ਅਧੀਨ ਹੈ। ਪਿੰਡ ਕੁਰੜੀ ਵਿੱਚ ਲਾਭਪਾਤਰੀਆਂ ਦੀ ਮੰਗ ਅਨੁਸਾਰ ਕੈਟਲ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਿੰਡ ਟੋਡਰ ਮਾਜਰਾ ਵਿੱਚ 1.14 ਲੱਖ ਦੀ ਲਾਗਤ ਨਾਲ ਖੂਬਸੂਰਤ ਪਾਰਕ ਬਣਾਇਆ ਜਾ ਰਿਹਾ ਹੈ

ਮਨੀਸ਼ ਤਿਵਾੜੀ ਵੱਲੋਂ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ

ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਨਗਰ ਨਿਗਮ ਦੇ ਦਫ਼ਤਰ ਵਿਚ ਮੁਹਾਲੀ ਸ਼ਹਿਰ ਅਤੇ ਨਿਗਮ ਅਧੀਨ ਪੈਂਦੇ ਪਿੰਡਾਂ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਹਵਾਈ ਅੱਡਾ ਬਣਨ ਕਾਰਨ ਕਾਰਪੋਰੇਟਾਂ ਦੀ ਮੁਹਾਲੀ ਵੱਲ ਦਿਲਚਸਪੀ ਵਧੀ ਹੈ। ਉਨ੍ਹਾਂ ਸ਼ਹਿਰ ਲਈ 100 ਕਰੋੜ ਦੇ ਐਲੀਵੇਟਿਡ ਸੜਕੀ ਪ੍ਰਾਜੈਕਟ ਦੀ ਤਜਵੀਜ਼ ਸਬੰਧੀ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਏਅਰਪੋਰਟ ਰੋਡ ਤੇ ਵਾਹਨ ਅੰਡਰ ਪਾਸ, ਸਿਟੀ ਬੱਸ ਸਰਵਿਸ ਸਮੇਤ ਅਨੇਕਾਂ ਪ੍ਰਾਜੈਕਟਾਂ ਨੂੰ ਅਮਲੀ ਜਾਮਾ ਪਹਿਨਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All