ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਸਤੰਬਰ
ਸਥਾਨਕ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸਥਿਤ ਫੈਕਟਰੀ ਵਿੱਚੋਂ 6 ਲੱਖ ਰੁਪਏ ਨਕਦ ਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਇਸ ਬਾਰੇ ਮਾਮਨ ਚੰਦ ਵਾਸੀ ਪੰਚਕੂਲਾ ਨੇ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਉਸ ਦੀ ਫੈਕਟਰੀ ਫੇਜ਼ ਦੋ ਚੰਡੀਗੜ੍ਹ ਵਿੱਚ ਹੈ ਜਿਸ ਵਿੱਚੋਂ ਚੋਰ 6 ਲੱਖ ਰੁਪਏ ਨਕਦ, ਤਾਂਬੇ ਦੀਆਂ ਤਾਰਾਂ, ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਿਆ। ਥਾਣਾ ਸੈਕਟਰ-31 ਦੀ ਪੁਲੀਸ ਨੇ ਮਾਮਨ ਚੰਦ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।