ਚੰਡੀਗੜ੍ਹ, 8 ਸਤੰਬਰ
ਦਿ ਟ੍ਰਿਬਿਊਨ ਮੁਲਾਜ਼ਮ ਯੂਨੀਅਨ ਵੱਲੋਂ ‘ਦਿ ਟ੍ਰਿਬਿਊਨ ਟਰੱਸਟ’ ਦੇ ਬਾਨੀ ਸਰਦਾਲ ਦਿਆਲ ਸਿੰਘ ਮਜੀਠੀਆ ਦੀ ਯਾਦ ’ਚ 9 ਸਤੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ ਨੇ ਦੱਸਿਆ ਕਿ ਇਹ ਲਗਾਤਾਰ 56ਵਾਂ ਕੈਂਪ ਹੈ। ਟਰੱਸਟ ਦੇ ਟਰੱਸਟੀ ਜਸਟਿਸ(ਸੇਵਾਮੁਕਤ) ਐੱਸਐੱਸ ਸੋਢੀ ਸਵੇਰੇ 10 ਵਜੇ ਕੈਂਪ ਦਾ ਉਦਘਾਟਨ ਕਰਨਗੇ। ਇਸ ਮੌਕੇ ਟਰੱਸਟੀ ਗੁਰਬਚਨ ਜਗਤ ਖੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਨਗੇ।