ਕਰੋਨਾ ਨੇ ਫੜੀ ਰਫ਼ਤਾਰ

ਟ੍ਰਾਈਸਿਟੀ ਵਿੱਚ 55 ਨਵੇਂ ਮਾਮਲੇ

ਮੁਹਾਲੀ ਵਿੱਚ 31; ਚੰਡੀਗੜ੍ਹ ਵਿੱਚ 29 ਤੇ ਪੰਚਕੂਲਾ ਵਿੱਚ ਪੰਜ ਕੇਸਾਂ ਦੀ ਪੁਸ਼ਟੀ

ਟ੍ਰਾਈਸਿਟੀ ਵਿੱਚ 55 ਨਵੇਂ ਮਾਮਲੇ

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਜੁਲਾਈ 

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਕਰੋਨਾ ਦੇ 31 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 423 ’ਤੇ ਪਹੁੰਚ ਗਈ ਹੈ ਜਿਨ੍ਹਾਂ ’ਚ 145 ਕੇਸ ਐਕਟਿਵ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿੱਚ 14 ਔਰਤਾਂ ਅਤੇ 4 ਸਾਲ ਤੇ 11 ਸਾਲ ਦੇ ਦੋ ਬੱਚੇ ਸ਼ਾਮਲ ਹਨ। ਉਧਰ, ਮੁਹਾਲੀ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਸ੍ਰੀਮਤੀ ਦੀਪਕਾ ਸਿੰਘ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈੈ। ਸਿਵਲ ਸਰਜਨ ਨੇ ਦੱਸਿਆ ਕਿ ਨਵੇਂ ਮਾਮਲਿਆਂ ’ਚ ਫੇਜ਼-3ਬੀ1 ਦੀ 38 ਸਾਲਾ ਔਰਤ, ਫੇਜ਼-3ਬੀ2 ਦਾ 45 ਸਾਲਾ ਪੁਰਸ਼, ਫੇਜ਼-4 ਦਾ 59 ਸਾਲਾ ਪੁਰਸ਼ ਅਤੇ 80 ਸਾਲ ਦੀ ਬਜ਼ੁਰਗ ਔਰਤ, ਫੇਜ਼-6 ਦਾ 64 ਸਾਲਾ ਬਜ਼ੁਰਗ, ਸੈਕਟਰ-88 ਦੀ 50 ਸਾਲਾ ਔਰਤ, ਸੈਕਟਰ-97 ਵਿੱਚ 35 ਸਾਲ ਤੇ 67 ਸਾਲਾ ਦੋਵੇਂ ਔਰਤਾਂ, ਸੈਕਟਰ-116 ਵਿੱਚ 4 ਸਾਲ ਦਾ ਬੱਚਾ ਤੇ 60 ਸਾਲ ਦੀ ਬਜ਼ੁਰਗ ਔਰਤ, ਪਿੰਡ ਕੁੰਭੜਾ ਦੀ 22 ਸਾਲਾ ਲੜਕੀ, ਬਲੌਂਗੀ ਦਾ 40 ਸਾਲਾ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਖਰੜ ਵਿੱਚ ਦੋ ਔਰਤਾਂ ਸਣੇ 5 ਵਿਅਕਤੀ, ਲਾਲੜੂ ਦੀਆਂ ਤਿੰਨ ਔਰਤਾਂ, ਪੀਰਮੁਛੱਲਾ ਵਿੱਚ ਦੋ ਔਰਤਾਂ ਸਣੇ ਛੇ ਵਿਅਕਤੀ ਅਤੇ ਡੇਰਾਬੱਸੀ ਵਿੱਚ 5 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।  

 ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਪੰਜ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸੈਕਟਰ-26 ਵਿੱਚ 64 ਸਾਲਾ ਬਜ਼ੁਰਗ ਅਤੇ 35 ਸਾਲਾ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ। ਇਸ ਤੋਂ ਇਲਾਵਾ ਸੈਕਟਰ-10 ਵਿੱਚੋਂ 31 ਸਾਲਾ ਮਹਿਲਾ, ਸੈਕਟਰ-21 ਵਿੱਚੋਂ 42 ਸਾਲਾ ਵਿਅਕਤੀ ਅਤੇ ਸੈਕਟਰ-25 ਵਿੱਚੋਂ ਇੱਕ ਹੋਰ 42 ਸਾਲਾ ਵਿਅਕਤੀ  ਕਰੋਨਾ ਪੀੜਤ ਮਿਲਿਆ ਹੈ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਬਾਹਰ ਤੋਂ ਆਉਂਦਾ ਹੈ ਤਾਂ ਉਹ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਫਲੂ ਵਾਰਡ ਵਿੱਚ ਆ ਕੇ ਆਪਣਾ ਟੈਸਟ ਜ਼ਰੂਰ ਕਰਵਾਏ। 

ਚੰਡੀਗੜ੍ਹ (ਕੁਲਦੀਪ ਸਿੰਘ): ਸ਼ਹਿਰ ਵਿੱਚ ਬੜੀ ਤੇਜ਼ੀ ਨਾਲ ਫੈਲ ਰਿਹਾ ਕਰੋਨਾ ਅੱਜ 29 ਹੋਰ ਵਿਅਕਤੀਆਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ ਜਿਸ ਨਾਲ ਸ਼ਹਿਰ ਵਿੱਚ ਕੁੱਲ ਮਰੀਜ਼ਾਂ ਦਾ ਅੰਕੜਾ ਵਧ ਕੇ 588 ਹੋ ਚੁੱਕਾ ਹੈ। 

ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਅੱਜ ਕਰੋਨਾ ਦੇ 29 ਮਰੀਜ਼ਾਂ ਵਿੱਚ ਸੈਕਟਰ 21 ਤੋਂ 23 ਸਾਲਾ ਵਿਅਕਤੀ ਅਤੇ 45 ਸਾਲਾ ਔਰਤ, ਸੈਕਟਰ 46 ਤੋਂ 52 ਸਾਲਾ ਔਰਤ, ਸੈਕਟਰ 45 ਵਿੱਚੋਂ 38 ਤੇ 68 ਸਾਲਾ ਵਿਅਕਤੀਆਂ ਸਮੇਤ 36 ਤੇ 67 ਸਾਲਾ ਔਰਤਾਂ, ਪਿੰਡ ਧਨਾਸ ਤੋਂ 22 ਸਾਲਾ ਵਿਅਕਤੀ, ਰਾਮਦਰਬਾਰ ਤੋਂ 30 ਸਾਲਾ ਔਰਤ, ਮਨੀਮਾਜਰਾ ਤੋਂ 47 ਤੇ 60 ਸਾਲਾ ਵਿਅਕਤੀਆਂ ਸਮੇਤ 48 ਸਾਲਾ ਔਰਤ, ਸੈਕਟਰ 52 ਵਿੱਚੋਂ 6 ਸਾਲਾ ਲੜਕਾ ਅਤੇ 39 ਸਾਲਾ ਵਿਅਕਤੀ, ਸੈਕਟਰ 32 ਵਿੱਚੋਂ 11 ਤੇ 12 ਸਾਲਾ ਲੜਕਾ, 14 ਤੇ 17 ਸਾਲਾ ਲੜਕੀਆਂ ਸਮੇਤ 22 ਸਾਲਾ ਵਿਅਕਤੀ, 31, 23, 38 ਤੇ 63 ਸਾਲਾ ਔਰਤਾਂ,  ਸ਼ਾਮਲ ਹਨ। ਸੈਕਟਰ 50 ਵਿੱਚੋਂ 6 ਸਾਲਾ ਲੜਕੇ ਸਮੇਤ 50 ਤੇ 35 ਸਾਲਾ ਦੋ ਔਰਤਾਂ, ਸੈਕਟਰ 45 ਵਿੱਚੋਂ 43 ਸਾਲਾ ਔਰਤ ਸ਼ਾਮਲ ਹਨ। ਅੱਜ ਉਕਤ 29 ਹੋਰ ਮਰੀਜ਼ਾਂ ਨੂੰ ਕਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 588 ਹੋ ਗਈ ਹੈ ਜਦਕਿ 6 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਤੱਕ ਡਿਸਚਾਰਜ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 423 ਹੋ ਗਈ ਹੈ ਅਤੇ ਹੁਣ ਤੱਕ ਕਰੋਨਾ ਨਾਲ 8 ਮਰੀਜ਼ ਮਰ ਚੁੱਕੇ ਹਨ। ਇਸ ਸਮੇਂ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 157 ਹੋ ਗਈ ਹੈ।

ਅੰਬਾਲਾ ’ਚ ਫਟਿਆ ਕਰੋਨਾ ਬੰਬ; ਇਕੋ ਦਿਨ ’ਚ 105 ਕੇਸ

ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਅੰਬਾਲਾ ਜ਼ਿਲ੍ਹੇ ਵਿਚ ਕਰੋਨਾ ਪਾਜ਼ੇਟਿਵ ਕੇਸਾਂ ਦਾ ਰਿਕਾਰਡ ਟੁੱਟ ਗਿਆ ਹੈ। ਪਹਿਲੀ ਵਾਰ ਇਕ ਦਿਨ ਵਿਚ ਇਕੱਠੇ 105 ਮਾਮਲੇ ਆਉਣ ਨਾਲ ਸਿਹਤ ਵਿਭਾਗ ਦੀ ਨੀਂਦ ਉੱਡ ਗਈ ਹੈ। ਇਹ ਮਾਮਲੇ ਅੰਬਾਲਾ ਸ਼ਹਿਰ, ਛਾਉਣੀ, ਸ਼ਾਹਜ਼ਾਦਪੁਰ, ਬਰਾੜਾ, ਮੁਲਾਣਾ ਕਰੀਬ ਹਰ ਜਗ੍ਹਾ ਤੋਂ ਆਏ ਹਨ। ਅੰਬਾਲਾ ਦਾ ਕੋਈ ਵੀ ਹਿੱਸਾ ਹੁਣ ਕਰੋਨਾ ਤੋਂ ਬਾਹਰ ਨਹੀਂ ਰਿਹਾ। ਅੰਬਾਲਾ ਵਿਚ ਐਕਟਿਵ ਕੇਸਾਂ ਦੀ ਗਿਣਤੀ 208 ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀ ਡਾ. ਸਿੰਗਲਾ ਨੇ ਦੱਸਿਆ ਕਿ ਅੱਜ 105 ਮਾਮਲਿਆਂ ਵਿੱਚ ਛਾਉਣੀ ਦੇ 27, ਬਰਾੜਾ ਦੇ 16, ਸਾਹਜ਼ਾਦਪੁਰ ਦਾ ਇਕ, ਨਰਾਇਣਗੜ੍ਹ ਦੇ ਤਿੰਨ ਅਤੇ ਚੌੜਮਸਤਪੁਰ ਦੇ ਤਿੰਨ ਮਾਮਲੇ ਹਨ। ਅਧਿਕਾਰੀ ਨੇ ਦੱਸਿਆ ਕਿ ਕੱਪੜਾ ਮਾਰਕੀਟ ਦੇ ਮਾਮਲੇ ਵਿਚ ਜੋ ਟਰੇਸਿੰਗ ਕੀਤੀ ਜਾ ਰਹੀ ਸੀ, ਉਸ ਨਾਲ ਸਬੰਧਿਤ ਅੱਜ 33 ਮਾਮਲੇ ਪਾਜ਼ੇਟਿਵ ਮਿਲੇ ਹਨ। ਬਰਾੜਾ ਦੇ 16 ਮਰੀਜ਼ਾਂ ਵਿਚ ਬਰਾੜਾ ਦੀ ਤੰਦਵਾਲ ਕਲੀਨਿਕ ਸਮੇਤ ਦੋ-ਸੜਕਾ, ਹੋਲੀ, ਤੰਦਵਾਲ, ਤੰਦਵਾਲੀ ਅਤੇ ਦੀਨਾਰਪੁਰ ਪਿੰਡਾਂ ਦੇ 6 ਆਰਐਮਪੀ ਡਾਕਟਰ ਵੀ ਸ਼ਾਮਲ ਹਨ।  

ਚੰਡੀਗੜ੍ਹ ਵਿੱਚ ਜਨਤਕ ਇਕੱਠ ’ਤੇ ਰੋਕ

ਚੰਡੀਗੜ੍ਹ (ਆਤਿਸ਼ ਗੁਪਤਾ): ਯੂਟੀ ਪ੍ਰਸ਼ਾਸਨ ਨੇ ਕਰੋਨਾ ਮਹਾਮਾਰੀ ਕਾਰਨ ਚੰਡੀਗੜ੍ਹ ਵਿੱਚ ਜਨਤਕ ਇਕੱਠ ਕਰਨ ’ਤੇ ਪਾਬੰਦੀ ਲਗਾ ਦਿੱਤਾ ਹੈ। ਇਸ ਸਬੰਧੀ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਹੇਠ ਬੈਠਕ ਹੋਈ। ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਜੇਕਰ ਕੋਈ ਬਿਨਾਂ ਪ੍ਰਵਾਨਗੀ ਤੋਂ ਇਕੱਠ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਦਨੌਰ ਨੇ ਕਿਹਾ ਕਿ ਵਧਦੇ ਕੇਸਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਸ਼ਹਿਰ ਵਿੱਚ ਮੁੜ ਕਰਫਿਊ ਲਗਾਉਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਸਮੂਹ ਐੱਸਡੀਐੱਮ ਅਤੇ ਐੱਸਐਚਓ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ। ਡੀਜੀਪੀ ਚੰਡੀਗੜ੍ਹ ਸੰਜੇ ਬੈਨੀਵਾਲ ਨੇ ਦੱਸਿਆ ਕਿ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਸਬੰਧੀ 39 ਜਣਿਆ ਖ਼ਿਲਾਫ਼ 31 ਕੇਸ ਦਰਜ ਕਰਕੇ 24 ਵਾਹਨ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਮਾਸਕ ਪਾਏ ਘਰੋਂ ਬਾਹਰ ਫਿਰਨ ਵਾਲੇ 2500 ਦੇ ਚਾਲਾਨ ਕੀਤੇ ਗਏ ਹਨ। ਬਦਨੌਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਾਰਡਰ ਸੜਕਾਂ ’ਤੇ ਸਖਤੀ ਕਰਨ ਦੇ ਆਦੇਸ਼ ਦਿੱਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All