ਬਾਪੂ ਧਾਮ ਕਲੋਨੀ ਦੀ ਗਰਭਵਤੀ ਔਰਤ ਸਮੇਤ 4 ਨੂੰ ਕਰੋਨਾ

ਮਨੀਮਾਜਰਾ ਦੇ ਸਿਵਲ ਹਸਪਤਾਲ ਵਿੱਚ ਕਰਵਾਉਂਦੀ ਆ ਰਹੀ ਸੀ ਰੁਟੀਨ ਚੈਕਅੱਪ

ਬਾਪੂ ਧਾਮ ਕਲੋਨੀ ਦੀ ਗਰਭਵਤੀ ਔਰਤ ਸਮੇਤ 4 ਨੂੰ ਕਰੋਨਾ

ਜਨ ਸ਼ਤਾਬਦੀ ਰਾਹੀਂ ਚੰਡੀਗਡ਼੍ਹ ਰੇਲਵੇ ਸਟੇਸ਼ਨ ’ਤੇ ਪੁੱਜੇ ਮੁਸਾਫ਼ਰ ਡਾਕਟਰੀ ਮੁਆਇਨਾ ਕਰਵਾੳੁਣ ਮਗਰੋਂ ਆਪਣੀ ਜਾਣਕਾਰੀ ਦਰਜ ਕਰਵਾੳੁਂਦੇ ਹੋਏ। -ਫੋੋਟੋ: ਨਿਤਿਨ ਮਿਤਲ

ਕੁਲਦੀਪ ਸਿੰਘ

ਚੰਡੀਗੜ੍ਹ, 1 ਜੂਨ

 

ਮੁੱਖ ਅੰਸ਼

  • ਸਿਟੀ ਬਿਊਟੀਫੁੱਲ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ ਹੋਇਆ 297 ਅਤੇ ਐਕਟਿਵ ਕੇਸ ਘਟ ਕੇ ਹੋਏ 79

ਸਿਵਲ ਹਸਪਤਾਲ ਮਨੀਮਾਜਰਾ ਦੇ ਡਾਕਟਰਾਂ ਅਤੇ ਸਟਾਫ਼ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਥੇ ਰੁਟੀਨ ਚੈੱਕਅੱਪ ਕਰਵਾਉਣ ਲਈ ਆਉਣ ਵਾਲੀ ਇੱਕ ਗਰਭਵਤੀ ਔਰਤ(28) ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋ ਗਈ। ਇਹ ਔਰਤ ਬਾਪੂ ਧਾਮ ਕਲੋਨੀ ਸੈਕਟਰ 26 ਦੀ ਰਹਿਣ ਵਾਲੀ ਹੈ। ਔਰਤ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਉਪਰੰਤ ਸਿਹਤ ਵਿਭਾਗ ਹੁਣ ਇਹ ਪਤਾ ਲਗਾਉਣ ਵਿੱਚ ਜੁਟ ਗਿਆ ਹੈ ਕਿ ਉਹ ਹੁਣ ਤੱਕ ਕਿਹੜੇ ਕਿਹੜੇ ਡਾਕਟਰਾਂ ਜਾਂ ਹੋਰ ਸਟਾਫ਼ ਦੇ ਸੰਪਰਕ ਵਿੱਚ ਆ ਚੁੱਕੀ ਹੈ। ਉਸ ਦੇ 10 ਘਰੇਲੂ ਸੰਪਰਕਾਂ ਦੇ ਵੀ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਇਸ ਦੇ ਨਾਲ ਹੀ ਕਲੋਨੀ ਦੇ ਤਿੰਨ ਹੋਰ ਮਰੀਜ਼ਾਂ ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ ਵਿੱਚ 18 ਤੇ 19 ਸਾਲ ਦੀਆਂ ਦੋ ਲੜਕੀਆਂ ਸਮੇਤ ਇੱਕ 42 ਸਾਲਾ ਔਰਤ ਸ਼ਾਮਲ ਹੈ।

ਯੂਟੀ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ 4 ਮਰੀਜ਼ਾਂ ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਆਉਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 297 ਹੋ ਗਿਆ ਹੈ। ਅੱਜ ਬਾਪੂ ਧਾਮ ਕਲੋਨੀ ਦੀ ਵਸਨੀਕ ਕਰੋਨਾ ਪਾਜ਼ੇਟਿਵ ਇੱਕ ਕਰੀਬ 75 ਸਾਲਾ ਬਿਰਧ ਔਰਤ ਸਮੇਤ ਕੁੱਲ 15 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਤੱਕ 214 ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਕੀਤੇ ਜਾ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All