ਜਬਰ-ਜਨਾਹ ਪੀੜਤ ਦਲਿਤ ਲੜਕੀਆਂ ਦੇ ਹੱਕ ’ਚ ਨਿੱਤਰੀ ‘ਬੇਖੌਫ ਆਜ਼ਾਦੀ’ ਜਥੇਬੰਦੀ

ਹਰਿਆਣਾ ਥਾਣੇ ’ਚ ਵਾਪਰੀ ਘਟਨਾ ਬਾਰੇ ਨਿਆਂਇਕ ਜਾਂਚ ਮੰਗੀ; ਕਸੂਰਵਾਰ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਤੇ ਜ਼ੋਰ

ਜਬਰ-ਜਨਾਹ ਪੀੜਤ ਦਲਿਤ ਲੜਕੀਆਂ ਦੇ ਹੱਕ ’ਚ ਨਿੱਤਰੀ ‘ਬੇਖੌਫ ਆਜ਼ਾਦੀ’ ਜਥੇਬੰਦੀ

ਜਥੇਬੰਦੀ ‘ਬੇਖੌਫ਼ ਆਜ਼ਾਦੀ’ ਦੀਆਂ ਮੈਂਬਰ ਬੀਬੀਆਂ ਮੀਡੀਆ ਨਾਲ ਰੂਬਰੂ ਹੁੰਦੀਆਂ ਹੋਈਆਂ।

ਆਤਿਸ਼ ਗੁਪਤਾ
ਚੰਡੀਗੜ੍ਹ, 27 ਅਕਤੂਬਰ
ਹਰਿਆਣਾ ਦੇ ਬੁਟਾਨਾ ਵਿੱਚ ਪੁਲੀਸ ਹਿਰਾਸਤ ਦੌਰਾਨ ਕਥਿਤ ਜਬਰ-ਜਨਾਹ ਦਾ ਸ਼ਿਕਾਰ ਹੋਈਆਂ ਦੋ ਨਾਬਾਲਗ ਦਲਿਤ ਲੜਕੀਆਂ ਦੇ ਹੱਕ ਵਿੱਚ ਚੰਡੀਗੜ੍ਹ ਦੀ ਜਥੇਬੰਦੀ ‘ਬੇਖੌਫ ਆਜ਼ਾਦੀ’ ਨਿੱਤਰ ਆਈ ਹੈ। ਜਥੇਬੰਦੀ ਨੇ ਇਸ ਘਟਨਾ ਦੇ ਮੁਲਜ਼ਮਾਂ ਅਤੇ ਦਰਜ ਕੇਸ ਵਿੱਚ ਨਾਮਜ਼ਦ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ‘ਬੇਖੌਫ਼ ਆਜ਼ਾਦੀ’ ਦੀ ਕਨਵੀਨਰ ਅਰਪਣ ਅਤੇ ਇਕ ਪੀੜਤ ਲੜਕੀ ਦੀ ਮਾਂ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੁਟਾਨਾ ਪੁਲੀਸ ਨੇ ਹੱਤਿਆ ਦੇ ਮਾਮਲੇ ਵਿੱਚ ਦੋ ਲੜਕੀਆਂ ਨੂੰ 2 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਦੋ ਦਿਨ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਇਸ ਤੋਂ ਬਾਅਦ ਪੁਲੀਸ ਨੇ ਦੋਵਾਂ ਲੜਕੀਆਂ ਦਾ ਇਲਾਜ ਵੀ ਨਹੀਂ ਕਰਵਾਇਆ। ਇਸ ਬਾਰੇ 18 ਜੁਲਾਈ ਨੂੰ ਇਕ ਪੀੜਤ ਲੜਕੀ ਦੀ ਮਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪਤਾ ਲੱਗਾ ਕਿ ਪੁਲੀਸ ਨੇ ਦੋਵਾਂ ਨਾਲ ਜਬਰ-ਜਨਾਹ ਕੀਤਾ ਹੈ। ਉਸ ਨੇ ਪੁਲੀਸ ਦੇ ਊੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤਾਂ ਹਰਿਆਣਾ ਪੁਲੀਸ ਵੱਲੋਂ ਬੁਟਾਨਾ ਪੁਲੀਸ ਚੌਕੀ ਦੇ ਤਿੰਨ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕੀਤਾ ਗਿਆ। ਕੇਸ ਦਰਜ ਕੀਤੇ ਨੂੰ ਲੰਬੇ ਸਮਾਂ ਹੋਣ ਤੋਂ ਬਾਅਦ ਵੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜਥੇਬੰਦੀ ਦੀ ਕਨਵੀਨਰ ਅਰਪਣ, ਕਨੂੰ ਪ੍ਰੀਆ ਤੇ ਮੋਨਿਕਾ ਸਣੇ ਹੋਰਨਾਂ ਆਗੂਆਂ ਨੇ ਮਹਿਲਾ ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ, ਐੱਸਸੀ/ਐੱਸਟੀ ਕਸ਼ਿਮਨ ਤੋਂ ਮੰਗ ਕੀਤੀ ਕਿ ਪੁਲੀਸ ਹਿਰਾਸਤ ਵਿੱਚ ਲੜਕੀਆਂ ਨਾਲ ਜਬਰ-ਜਨਾਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਪੁਲੀਸ ਵੱਲੋਂ ਲੜਕੀਆਂ ਨਾਲ ਕੀਤੇ ਤਸ਼ੱਦਦ ਸਬੰਧੀ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਵਿਭਾਗਾਂ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਤਾਂ 29 ਅਕਤੂਬਰ ਨੂੰ ਸੋਨੀਪਤ ਵਿੱਚ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਪੁਲੀਸ ਨੇ ਲੜਕੀਆਂ ਨੂੰ ਗਸ਼ਤ ਦੌਰਾਨ ਕੀਤਾ ਸੀ ਕਾਬੂ

ਪੀੜਤ ਲੜਕੀ ਆਪਣੀ ਮਸੇਰੀ ਭੈਣ ਨਾਲ 30 ਜੂਨ ਨੂੰ ਦੋਸਤ ਨੂੰ ਮਿਲਣ ਲਈ ਗਈ ਸੀ। ਪੁਲੀਸ ਮੁਲਾਜ਼ਮ ਨੇ ਗਸ਼ਤ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਕਥਿਤ ਤੌਰ ’ਤੇ ਭੱਦੀ ਸ਼ਬਦਾਵਲੀ ਵਰਤੀ। ਇਸ ਦੌਰਾਨ ਪੀੜਤਾ ਦੇ ਦੋਸਤ ਅਮਿਤ ਅਤੇ ਪੁਲੀਸ ਮੁਲਜ਼ਮਾਂ ਵਿਚਕਾਰ ਬਹਿਸ ਹੋ ਗਈ। ਅਮਿਤ ਨੇ ਦੋ ਪੁਲੀਸ ਮੁਲਾਜ਼ਮਾਂ ਨੂੰ ਚਾਕੂ ਮਾਰ ਦਿੱਤਾ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਜਾਂਚ ਦੌਰਾਨ ਅਮਿਤ ਨੂੰ ਪੁਲੀਸ ਮੁਕਾਬਲੇ ਵਿਚ ਮਾਰ ਮੁਕਾਇਆ ਗਿਆ ਜਦਕਿ ਦੋਵੇਂ ਲੜਕੀਆਂ ਅਤੇ ਤਿੰਨ ਲੜਕਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਕਰਨਾਲ ਜੇਲ੍ਹ ਵਿੱਚ ਬੰਦ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All