‘ਚੰਡੀਗੜ੍ਹ ਕਾਰਨੀਵਲ’ ਯਾਦਾਂ ਬਿਖੇਰਦਾ ਸਮਾਪਤ : The Tribune India

‘ਚੰਡੀਗੜ੍ਹ ਕਾਰਨੀਵਲ’ ਯਾਦਾਂ ਬਿਖੇਰਦਾ ਸਮਾਪਤ

‘ਚੰਡੀਗੜ੍ਹ ਕਾਰਨੀਵਲ’ ਯਾਦਾਂ ਬਿਖੇਰਦਾ ਸਮਾਪਤ

ਕਾਰਨੀਵਲ ਦੀ ਸਮਾਪਤੀ ਮੌਕੇ ਲੋਕ ਕਲਾਕਾਰਾਂ ਨਾਲ ਨੱਚਦੀਆਂ ਹੋਈਆਂ ਮੁਟਿਆਰਾਂ। -ਫੋਟੋ: ਪ੍ਰਦੀਪ ਤਿਵਾੜੀ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 4 ਦਸੰਬਰ

ਸਿਟੀ ਬਿਊਟੀਫੁੱਲ ਵਿੱਚ ‘ਚੰਡੀਗੜ੍ਹ ਕਾਰਨੀਵਲ’ ਨਾ ਭੁੱਲਣ ਵਾਲੀਆਂ ਯਾਦਾਂ ਬਿਖੇਰਦਾ ਹੋਇਆ ਸਮਾਪਤ ਹੋ ਗਿਆ ਹੈ। ਕਾਰਨੀਵਲ ਦੇ ਆਖ਼ਰੀ ਦਿਨ ਖੂਬ ਰੌਣਕਾਂ ਲੱਗੀਆਂ ਰਹੀਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਾਰਨੀਵਲ ਵਿੱਚ ਪਹੁੰਚ ਕੇ ਆਨੰਦ ਮਾਣਿਆ। ਜਦੋਂਕਿ ਕਾਰਨੀਵਰ ਦੇ ਆਖਰੀ ਰਾਤ ਸੈਕਟਰ-10 ਵਿੱਚ ਮਿਊਜ਼ੀਅਮ ਆਰਟ ਗੈਲਰੀ ਦੇ ਸਾਹਮਣੇ ਵਾਲੇ ਪਾਰਕ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸ਼ਾਨ ਦੇ ਗੀਤਾਂ ’ਤੇ ਚੰਡੀਗੜ੍ਹੀਏ ਝੂਮ ਉੱਠੇ। ਉਨ੍ਹਾਂ ਨੇ ਨੱਚ ਟੱਪ ਕੇ ਸ਼ਾਨ ਦੇ ਗੀਤਾਂ ਦਾ ਆਨੰਦ ਮਾਣਿਆ। ਚੰਡੀਗੜ੍ਹ ਸੈਰ ਸਪਾਟਾ ਵਿਭਾਗ ਤੇ ਉੱਤਰੀ ਖੇਤਰੀ ਸੱਭਿਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਕਾਰਨੀਵਲ ਵਿੱਚ ਦੇਸ਼ ਭਰ ਤੋਂ ਕਲਾਕਾਰ ਪਹੁੰਚੇ, ਜਿਨ੍ਹਾਂ ਨੇ ਆਪੋ-ਆਪਣੇ ਸੂਬਿਆਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਦਿੱਤੀ। ਕਾਰਨੀਵਲ ਵਿੱਚ ਔਰਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਹੈ। ਜਿੱਥੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਦੁਪੱਟੇ, ਕੁੜਤੇ, ਲਹਿੰਗੇ, ਚੂੜੀਆਂ ਸਣੇ ਵੱਖ-ਵੱਖ ਕਿਸਮ ਦੇ ਸਾਜ਼ੋ-ਸਾਮਾਨ ਦੀ ਖ਼ਰੀਦੋ-ਫਰੋਖ਼ਤ ਕੀਤੀ। ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਸੈਰ-ਸਪਾਟਾ ਵਿਭਾਗ ਅਤੇ ਉੱਤਰੀ ਖੇਤਰੀ ਸੱਭਿਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਿਟੀ ਬਿਊਟੀਫੁੱਲ ਵਿੱਚ ਤਿੰਨ ਦਿਨਾਂ ‘ਚੰਡੀਗੜ੍ਹ ਕਾਰਨੀਵਲ’ ਲਗਾਇਆ ਗਿਆ।

ਇਸ ਮੌਕੇ ਬੋਟੈਨੀਕਲ ਗਾਰਡਨ, ਸੈਕਟਰ-42 ਸਥਿਤ ਨਵੀਂ ਝੀਲ ਅਤੇ ਸੈਕਟਰ-10 ਵਿੱਚ ਮਿਊਜ਼ੀਅਮ ਆਰਡ ਗੈਲਰੀ ਦੇ ਸਾਹਮਣੇ ਵਾਲੇ ਪਾਰਕ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਜਿੱਥੇ ਗੁਜਰਾਤ, ਅਸਾਮ, ਸਿੱਕਮ, ਮਨੀਪੁਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਸਮੇਤ ਤੇਲੰਗਾਨਾ ਦੇ ਕਲਾਕਾਰਾਂ ਨੇ ਪੇਸ਼ਕਾਰੀ ਦਿੱਤੀ। ਚੰਡੀਗੜ੍ਹੀਆਂ ਨੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਖੂਬ ਆਨੰਦ ਮਾਣਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All