DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ ਵਿੱਚ ਐੱਨ ਡੀ ਪੀ ਐੱਸ ਦੇ 3,738 ਕੇਸ ਦਰਜ

ਨਸ਼ੀਲੇ ਪਦਾਰਥਾਂ ਦੇ ਖ਼ਿਲਾਫ਼ ਮੁਹਿੰਮ ਵਿੱਚ ਉਪਲਬਧੀ ਹਾਸਲ ਕਰਦੇ ਹੋਏ ਹਰਿਆਣਾ ਵਿੱਚ ਸਾਲ 2025 ਦੌਰਾਨ ਐੱਨ ਡੀ ਪੀ ਐੱਸ ਐਕਟ ਤਹਿਤ ਰਿਕਾਰਡ 3,738 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਅਤੇ 6,801 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਗ੍ਰਹਿ ਵਿਭਾਗ...

  • fb
  • twitter
  • whatsapp
  • whatsapp
Advertisement

ਨਸ਼ੀਲੇ ਪਦਾਰਥਾਂ ਦੇ ਖ਼ਿਲਾਫ਼ ਮੁਹਿੰਮ ਵਿੱਚ ਉਪਲਬਧੀ ਹਾਸਲ ਕਰਦੇ ਹੋਏ ਹਰਿਆਣਾ ਵਿੱਚ ਸਾਲ 2025 ਦੌਰਾਨ ਐੱਨ ਡੀ ਪੀ ਐੱਸ ਐਕਟ ਤਹਿਤ ਰਿਕਾਰਡ 3,738 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਅਤੇ 6,801 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਅੱਜ ਸਾਂਝੀ ਕੀਤੀ। ਡਾ. ਮਿਸ਼ਰਾ ਨੇ ਦਸਿਆ ਕਿ ਸਾਲ 2020 ਤੋਂ 2025 ਦੇ ਵਿੱਚ ਸੂਬੇ ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ ਕੁੱਲ 20,519 ਐੱਫ ਆਈ ਆਰ ਦਰਜ ਹੋਈਆਂ ਅਤੇ 35,207 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਵਿੱਚ ਸੱਭ ਤੋਂ ਵੱਧ ਉੱਤਰ ਪ੍ਰਦੇਸ਼ ਤੋਂ 169, ਪੰਜਾਬ ਤੋਂ 147, ਰਾਜਸਥਾਨ ਤੋਂ 64 ਅਤੇ ਦਿੱਲੀ ਤੋਂ 45 ਵਿਅਕਤੀ ਫੜੇ ਗਏ। ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼, ਝਾਰਖੰਡ, ਬਿਹਾਰ, ਮੱਧ ਪ੍ਰਦੇਸ਼, ਉਤਰਾਖੰਡ ਅਤੇ ਕਈ ਪੂਰਵਾਂਚਲ ਸੂਬਿਆਂ ਦੇ ਨਿਵਾਸੀ ਵੀ ਹਰਿਆਣਾ ਵਿੱਚ ਨਸ਼ੀਲੇ ਪਦਾਰਥ ਨਾਲ ਜੁੜੇ ਅਪਰਾਧਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ। ਵਿਦੇਸ਼ੀ ਨਾਗਰਿਕਾਂ ਵਿੱਚ 26 ਨਾਈਜੀਰੀਆਨ, 6 ਨੇਪਾਲੀ ਅਤੇ 1 ਸੇਨੇਗਲ (ਅਫਰੀਕਾ) ਦੇ ਨਾਗਰਿਕ ਦੀ ਗਿਰਫਤਾਰੀ ਹੋਈ। ਸਾਲ 2025 ਵਿੱਚ 457 ਵਪਾਰਕ ਐੱਨ ਡੀ ਪੀ ਐੱਸ ਮਾਮਲੇ ਦਰਜ ਕੀਤੇ ਅਤੇ 1,227 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੁੱਲ ਮਿਲਾ ਕੇ ਇਸ ਸਮੇਂ ਵਿੱਚ 2,224 ਵਪਾਰਕ ਐੱਫ ਆਈ ਆਰ ਅਤੇ 5,824 ਗ੍ਰਿਫ਼ਤਾਰੀਆਂ ਹੋਈਆਂ। ਬੀਤੇ ਛੇ ਸਾਲਾਂ ਵਿੱਚ ਹਰਿਆਣਾ ਨੇ ਸੈਕੜਿਆਂ ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਹਨ। ਜ਼ਬਤੀ ਵਿੱਚ 55,701 ਕਿਲੋ ਗਾਂਜਾ, 89,696 ਕਿਲੋ ਪੋਸਤ, 1,300 ਕਿਲੋ ਚਰਸ ਅਤੇ 229 ਕਿਲੋ ਹੈਰੋਇਨ ਸ਼ਾਮਲ ਹੈ।

Advertisement
Advertisement
×