DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਮਾਂਤਰੀ ਮੈਰਾਥਨ ’ਚ 3500 ਅਥਲੀਟ ਦੌੜੇ

ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਹਰੀ ਝੰਡੀ ਦਿਖਾਈ

  • fb
  • twitter
  • whatsapp
  • whatsapp
featured-img featured-img
ਮੈਰਾਥਨ ਵਿੱਚ ਹਿੱਸਾ ਲੈਂਦੇ ਹੋਏ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ।
Advertisement

ਯੂ ਟੀ ਚੰਡੀਗੜ੍ਹ ਦੇ ਖੇਡ ਵਿਭਾਗ ਵੱਲੋਂ ਸਿਟੀ ਬਿਊਟੀਫੁੱਲ ਵਿੱਚ ਪਹਿਲੀ ‘ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ-2026’ ਕਰਵਾਈ ਗਈ। ਇਸ ਇਤਿਹਾਸਿਕ ਮੈਰਾਥਨ ਵਿੱਚ ਦੇਸ਼-ਵਿਦੇਸ਼ਾਂ ਤੋਂ ਲਗਪਗ 3,500 ਦੌੜਾਕਾਂ ਨੇ ਹਿੱਸਾ ਲਿਆ, ਜੋ ਚੰਡੀਗੜ੍ਹ ਦੇ ਖੇਡ ਕੈਲੰਡਰ ਵਿੱਚ ਇੱਕ ਅਹਿਮ ਮੀਲ ਪੱਥਰ ਸਾਬਤ ਹੋਇਆ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਨਾਲ ਅੱਜ ਸੈਕਟਰ 1 ਦੇ ਚੰਡੀਗੜ੍ਹ ਕਲੱਬ ਵਿੱਚ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖ਼ੁਦ ਵੀ 5 ਕਿਲੋਮੀਟਰ ਮੈਰਾਥਨ ਵਿੱਚ ਹਿੱਸਾ ਲਿਆ। ਉਨ੍ਹਾਂ ਨਾਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੀ ਮੈਰਾਥਨ ਵਿੱਚ ਸ਼ਾਮਲ ਹੋਏ। ਮੈਰਾਥਨ ਵਿੱਚ 42 ਕਿਲੋਮੀਟਰ (ਫੁੱਲ ਮੈਰਾਥਨ), 21 ਕਿਲੋਮੀਟਰ (ਹਾਫ ਮੈਰਾਥਨ), 10 ਕਿਲੋਮੀਟਰ ਅਤੇ 5 ਕਿਲੋਮੀਟਰ ਕੁੱਲ ਚਾਰ ਮੁਕਾਬਲੇ ਵਾਲੀਆਂ ਸ਼੍ਰੇਣੀਆਂ ਸਨ। ਇਸ ਦੌਰਾਨ 42 ਕਿਲੋਮੀਟਰ ਵਿੱਚ 323, 21 ਕਿਲੋਮੀਟਰ ਵਿੱਚ 740, 10 ਕਿਲੋਮੀਟਰ ਵਿੱਚ 1270 ਅਤੇ ਪੰਜ ਕਿਲੋਮੀਟਰ ਵਿੱਚ 1168 ਦੌੜਾਕਾਂ ਨੇ ਹਿੱਸਾ ਲਿਆ। ਇਸ ਗਤੀਵਿਧੀ ਵਿੱਚ ਅੱਠ ਦੇਸ਼ਾਂ ਦੇ 38 ਕੌਮਾਂਤਰੀ ਅਤੇ 21 ਦਿਵਿਆਂਗਾਂ ਦੀ ਭਾਗੀਦਾਰੀ ਨੇ ਇਸ ਨੂੰ ਆਲਮੀ ਖੇਡ ਸਮਾਗਮ ਦਾ ਸਰੂਪ ਦਿੱਤਾ। ਪੁਰਸਕਾਰ ਵੰਡ ਸਮਾਰੋਹ ਦੌਰਾਨ ਪ੍ਰਸ਼ਾਸਕ ਸ੍ਰੀ ਕਟਾਰੀਆਂ ਨੇ ਇਸ ਸਫਲ ਮੈਰਾਥਨ ਲਈ ਖੇਡ ਵਿਭਾਗ ਅਤੇ ਸਬੰਧਤ ਹਿਤਧਾਰਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਾਗਰਿਕਾਂ ਦੇ ਦਰਮਿਆਨ ਤੰਦਰੁਸਤੀ, ਅਨੁਸ਼ਾਸਨ, ਏਕਤਾ ਅਤੇ ਇੱਕ ਤੰਦਰੁਸਤ ਜੀਵਨ-ਸ਼ੈਲੀ ਨੂੰ ਹੁਲਾਰਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੈਰਾਥਨ ਮੌਕੇ ਪ੍ਰਸ਼ਾਸਕ ਦੀ ਖੇਡ ਸਲਾਹਕਾਰ ਪਰਿਸ਼ਦ ਦੇ ਮੈਂਬਰ ਭਾਜਪਾ ਆਗੂ ਸੰਜੈ ਟੰਡਨ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਡੀ ਜੀ ਪੀ ਡਾ. ਸਾਗਰ ਪ੍ਰੀਤ ਹੁੱਡਾ, ਖੇਡ ਸਕੱਤਰ ਪ੍ਰੇਰਣਾ ਪੁਰੀ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਡਾਇਰੈਕਟਰ ਸਪੋਰਟਸ ਸੌਰਭ ਕੁਮਾਰ ਅਰੋੜਾ, ਚੀਫ ਇੰਜਨੀਅਰ ਸੀ ਬੀ ਓਝਾ, ਓਲੰਪੀਅਨ ਗੁਰਜੰਟ ਸਿੰਘ (ਪੀ ਸੀ ਐੱਸ) ਤੋਂ ਇਲਾਵਾ ਸੀਨੀਅਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।

Advertisement

ਇਥੋਪੀਆ ਦੇ ਅਥਲੀਟਾਂ ਨੇ ਜਿੱਤੀ 42 ਕਿਲੋਮੀਟਰ ਮੈਰਾਥਨ

ਮੈਰਾਥਨ ਵਿੱਚ ਹਿੱਸਾ ਲੈਂਦੇ ਹੋਏ ਅਥਲੀਟ। -ਫੋਟੋ: ਪ੍ਰਦੀਪ ਤਿਵਾੜੀ
ਮੈਰਾਥਨ ਵਿੱਚ ਹਿੱਸਾ ਲੈਂਦੇ ਹੋਏ ਅਥਲੀਟ। -ਫੋਟੋ: ਪ੍ਰਦੀਪ ਤਿਵਾੜੀ

ਸਪੋਰਟਸ ਟਾਈਮਿੰਗ ਸੌਲਿਊਸ਼ਨਜ਼ ਨੇ ਚੰਡੀਗੜ੍ਹ ਮੈਰਾਥਨ ਦੇ ਨਤੀਜੇ ਐਲਾਨੇ। ਇਸ ਦੌਰਾਨ ਫੁੱਲ ਮੈਰਾਥਨ (42 ਕਿਲੋਮੀਟਰ) ਦੇ ਮਹਿਲਾ ਵਰਗ ਵਿੱਚੋਂ ਇਥੋਪੀਆ ਦੇ ਮੇਸਕੇਰੇਮ ਟੇਸਫਾਏ ਫਿਕਾਡੂ ਨੇ ਪਹਿਲਾ, ਕੀਨੀਆ ਤੋਂ ਰੂਥ ਚੇਲਾਂਗਤ ਵਾਕਾਬੂ ਨੇ ਦੂਸਰਾ, ਜਦਕਿ ਕੀਨੀਆ ਤੋਂ ਰੀਟਾ ਜੇਲਾਗਾਟ ਨੇ ਤੀਜਾ ਇਨਾਮ ਜਿੱਤਿਆ। ਫੁੱਲ ਮੈਰਾਥਨ (42 ਕਿਲੋਮੀਟਰ) ਪੁਰਸ਼ ਵਰਗ ਵਿੱਚ ਪਹਿਲਾ ਇਨਾਮ ਇਥੋਪੀਆ ਤੋਂ ਓਲਬਾਨਾ ਨੇਗਾਸਾ ਯਾਡਾਟੇ, ਦੂਸਰਾ ਇਨਾਮ ਕੀਨੀਆ ਤੋਂ ਐਗਰੇ ਕਿਪਰੋਟਿਚ ਰੋਨੋ, ਜਦਕਿ ਤੀਜਾ ਇਨਾਮ ਇਥੋਪੀਆ ਤੋਂ ਸਿਲਾਸ ਚੇਬੀ ਨੂੰ ਮਿਲਿਆ। ਹਾਫ ਮੈਰਾਥਨ (21 ਕਿਲੋਮੀਟਰ) ਮਹਿਲਾ ਵਰਗ ਵਿੱਚ ਪਹਿਲਾ ਇਥੋਪੀਆ ਤੋਂ ਤਸੇਹਾਯ ਡੇਸਾਲੇਗਨ, ਦੂਜਾ ਕੀਨੀਆ ਤੋਂ ਇਵੀਨ ਚੇਪਕੇਮੋਈ ਅਤੇ ਤੀਜਾ ਇਨਾਮ ਭਾਰਤ ਤੋਂ ਮੁੰਨੀ ਦੇਵੀ ਨੂੰ ਮਿਲਿਆ। ਹਾਫ ਮੈਰਾਥਨ (21 ਕਿਲੋਮੀਟਰ) ਪੁਰਸ਼ ਵਰਗ ਵਿੱਚ ਪਹਿਲਾ ਇਨਾਮ ਦੇਸ਼ ਦੇ ਹਰਮਨਜੋਤ ਸਿੰਘ, ਦੂਜਾ ਕੀਨੀਆ ਦੇ ਪੰਚਾਨਨ ਬੇਰਾ, ਤੀਜਾ ਕੀਨੀਆ ਤੋਂ ਕੇਂਬੋਈ ਕੇਵਿਨ ਕਿਪ੍ਰੋਨੋ ਨੂੰ ਮਿਲਿਆ। ਇਸ ਤੋਂ ਇਲਾਵਾ 10 ਕਿਲੋਮੀਟਰ ਦੌੜ ਮਹਿਲਾ ਵਰਗ ਵਿੱਚ ਦੇਸ਼ ਦੀ ਸੋਨੀਆਂ ਨੂੰ ਪਹਿਲਾ, ਕੀਨੀਆ ਤੋਂ ਸੇਨਾਇਤ ਆਇਲੇ ਨੂੰ ਦੂਜਾ ਅਤੇ ਭਾਰਤ ਤੋਂ ਅੰਜਲੀ ਨੂੰ ਤੀਜਾ ਇਨਾਮ ਮਿਲਿਆ। ਪੁਰਸ਼ ਵਰਗ ਦੀ 10 ਕਿਲੋਮੀਟਰ ਦੌੜ ਵਿੱਚ ਦੇਸ਼ ਦੀ ਸਾਹਿਲ ਕਪੂਰ ਨੂੰ ਪਹਿਲਾ, ਗੌਰਵ ਕਸਾਨਾ ਨੂੰ ਦੂਜਾ ਅਤੇ ਸਾਵਨ ਨੂੰ ਤੀਜਾ ਇਨਾਮ ਮਿਲਿਆ।

Advertisement

Advertisement
×