DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਪਰੇਸ਼ਨ ਆਕਰਮਣ ਤਹਿਤ 32 ਮੁਲਜ਼ਮ ਗ੍ਰਿਫ਼ਤਾਰ

ਅੰਬਾਲਾ ਪੁਲੀਸ ਨੇ ‘ਅਪਰੇਸ਼ਨ ਆਕਰਮਣ’ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਅਤੇ ਨਾਕਾਬੰਦੀ ਕਰਦੇ ਹੋਏ 32 ਗੰਭੀਰ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ 14 ਭਗੌੜੇ ਕਾਬੂ ਕੀਤੇ ਗਏ ਹਨ। ਇਸ ਦੌਰਾਨ ਪੁਲੀਸ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ...

  • fb
  • twitter
  • whatsapp
  • whatsapp
Advertisement

ਅੰਬਾਲਾ ਪੁਲੀਸ ਨੇ ‘ਅਪਰੇਸ਼ਨ ਆਕਰਮਣ’ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਅਤੇ ਨਾਕਾਬੰਦੀ ਕਰਦੇ ਹੋਏ 32 ਗੰਭੀਰ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ 14 ਭਗੌੜੇ ਕਾਬੂ ਕੀਤੇ ਗਏ ਹਨ। ਇਸ ਦੌਰਾਨ ਪੁਲੀਸ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੁੱਲ 373 ਚਲਾਨ ਕੀਤੇ। ਨਾਜਾਇਜ਼ ਸ਼ਰਾਬ ਦੀਆਂ 43 ਬੋਤਲਾਂ ਬਰਾਮਦ ਕੀਤੀਆਂ। ਪੁਲੀਸ ਅਨੁਸਾਰ ਜੂਆ ਖੇਡਣ ਵਾਲਿਆਂ ਤੋਂ 13,410 ਰੁਪਏ ਜ਼ਬਤ ਕਰ ਕੇ ਕੇਸ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਥਾਣਾ ਮੁਲਾਨਾ ਵਿੱਚ ਦਰਜ ਏ ਟੀ ਐੱਮ ਬਦਲ ਕੇ ਪੈਸੇ ਕੱਢਣ ਦੇ ਕੇਸ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ਫ਼ਰਨਗਰ ਵਾਸੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement
Advertisement
×