ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੇ 26 ਨਵੇਂ ਮਾਮਲੇ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੇ 26 ਨਵੇਂ ਮਾਮਲੇ

ਦਰਸ਼ਨ ਸਿੰਘ ਸੋਢੀ
ਐੱੱਸਏਐੱਸ ਨਗਰ (ਮੁਹਾਲੀ), 12 ਜੁਲਾਈ                                          

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਐਤਵਾਰ ਨੂੰ ਕਰੋਨਾਵਾਇਰਸ ਦੇ 26 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕ ਫਿਰ ਤੋਂ ਭੈਅ-ਭੀਤ ਹੋ ਗਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 392 ’ਤੇ ਪਹੁੰਚ ਗਈ ਹੈ, ਜਿਨ੍ਹਾਂ ’ਚ 114 ਨਵੇਂ ਕੇਸ ਐਕਟਿਵ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਇਥੋਂ ਦੇ ਸੈਕਟਰ-97 ਵਿੱਚ 67 ਸਾਲ ਦੇ ਬਜ਼ੁਰਗ ਸਮੇਤ ਇਤਿਹਾਸਕ ਨਗਰ ਸੋਹਾਣਾ ਵਿੱਚ 22 ਸਾਲ ਅਤੇ 24 ਸਾਲ ਦੀਆਂ ਦੋ ਲੜਕੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਪਿੰਡ ਝੰਜੇੜੀ ਦੀ 65 ਸਾਲਾ ਬਜ਼ੁਰਗ ਔਰਤ ਅਤੇ 20 ਸਾਲ ਦਾ ਨੌਜਵਾਨ ਅਤੇ ਨਵਾਂ ਗਾਉਂ ਵਿੱਚ 25 ਸਾਲ, 26 ਸਾਲ ਅਤੇ 29 ਸਾਲ ਦੀਆਂ ਤਿੰਨ ਔਰਤਾਂ ਵੀ ਕਰੋਨਾ ਮਹਾਮਾਰੀ ਤੋਂ ਪੀੜਤ ਹਨ। ਸ਼ਿਵਜੋਤ ਇਨਕਲੇਵ ਖਰੜ ’ਚੋਂ 35 ਸਾਲ ਦੀ ਔਰਤ, ਗਿਲਕੋ-ਵੈਲੀ ਖਰੜ ’ਚੋਂ 54 ਸਾਲ ਦੀ ਔਰਤ, ਸ਼ਿਵਾਲਿਕ ਹੋਮਜ਼ ਖਰੜ ’ਚੋਂ 34 ਸਾਲਾ ਪੁਰਸ਼ ਤੇ 58 ਸਾਲ ਦੀ ਔਰਤ, ਸੰਨ੍ਹੀ ਇਨਕਲੇਵ ਦੀ 41 ਸਾਲਾ ਔਰਤ, ਢਕੋਲੀ ਦੇ 41 ਸਾਲ, 43 ਸਾਲ ਅਤੇ 63 ਸਾਲ ਦਾ ਬਜ਼ੁਰਗ, ਸੰਨ੍ਹੀ ਇਨਕਲੇਵ ਜ਼ੀਰਕਪੁਰ ਦਾ 55 ਸਾਲ ਦਾ ਪੁਰਸ਼ ਅਤੇ 8 ਸਾਲ ਦੀ ਲੜਕੀ ਅਤੇ 30 ਸਾਲ ਦੀ ਔਰਤ, ਡੇਰਾਬੱਸੀ ਦੀ 69 ਸਾਲਾ ਔਰਤ ਸਮੇਤ ਕੁਰਾਲੀ ਵਿੱਚ 2 ਸਾਲ ਦਾ ਬੱਚਾ ਤੇ 6 ਸਾਲ ਦੀ ਲੜਕੀ ਸਮੇਤ 30 ਸਾਲ ਦੀ ਔਰਤ ਤੇ 34 ਸਾਲ ਦਾ ਪੁਰਸ਼, 30 ਸਾਲ ਦੀ ਔਰਤ ਤੇ ਪੁਰਸ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All