ਪੰਚਕੂਲਾ ’ਚ ਕਰੋਨਾ ਦੇ 251 ਨਵੇਂ ਕੇਸ; ਤਿੰਨ ਮੌਤਾਂ

ਪੰਚਕੂਲਾ ’ਚ ਕਰੋਨਾ ਦੇ 251 ਨਵੇਂ ਕੇਸ; ਤਿੰਨ ਮੌਤਾਂ

ਪੀਪੀ ਵਰਮਾ

ਪੰਚਕੂਲਾ, 18 ਸਤੰਬਰ

ਪੰਚਕੂਲਾ ਵਿੱਚ ਅੱਜ 251 ਨਵੇਂ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਕਰੋਨਾ ਕਾਰਨ ਤਿੰਨ ਮੌਤਾਂ ਵੀ ਹੋਈਆਂ ਹਨ। ਮਰਨ ਵਾਲਿਆਂ ਵਿੱਚ ਇੱਕ ਵਿਅਕਤੀ ਸੈਕਟਰ-26 ਦੇ ਆਸ਼ੀਆਨਾ ਫਲੈਟਾਂ ਵਿੱਚ ਰਹਿਣ ਵਾਲਾ ਸੀ, ਇੱਕ ਔਰਤ ਸੈਕਟਰ-2, ਅਤੇ ਇੱਕ ਵਿਅਕਤੀ ਰਾਏਪੁਰ ਰਾਣੀ ਦਾ ਸੀ। ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਸਮੇਂ 1222 ਕਰੋਨਾ ਪਾਜ਼ੇਟਿਵ ਕੇਸ ਹਨ। ਹੁਣ ਤੱਕ ਜ਼ਿਲ੍ਹੇ 57 ਮੌਤਾਂ ਹੋ ਚੁੱਕੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All