DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨਸਾ ਦੇਵੀ ਮੇਲੇ ਲਈ 25 ਵਾਧੂ ਬੱਸਾਂ ਚੱਲਣਗੀਆਂ

ਚੇਤਰ ਨਵਰਾਤਰੀ ਦੌਰਾਨ ਸ੍ਰੀ ਮਨਸਾ ਦੇਵੀ ਮੇਲੇ ਵਿੱਚ ਸ਼ਰਧਾਲੂਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਆਵਾਜਾਈ ਵਿਭਾਗ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸ਼ਰਧਾਲੂਆਂ ਦੀ ਸਹੂਲਤ ਲਈ, 5 ਇਲੈਕਟ੍ਰਿਕ ਬੱਸਾਂ ਸਮੇਤ 20 ਵਾਧੂ ਰੋਡਵੇਜ਼ ਬੱਸਾਂ ਚਲਾਈਆਂ ਜਾਣਗੀਆਂ। ਇਹ ਬੱਸਾਂ...

  • fb
  • twitter
  • whatsapp
  • whatsapp
Advertisement

ਚੇਤਰ ਨਵਰਾਤਰੀ ਦੌਰਾਨ ਸ੍ਰੀ ਮਨਸਾ ਦੇਵੀ ਮੇਲੇ ਵਿੱਚ ਸ਼ਰਧਾਲੂਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਆਵਾਜਾਈ ਵਿਭਾਗ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸ਼ਰਧਾਲੂਆਂ ਦੀ ਸਹੂਲਤ ਲਈ, 5 ਇਲੈਕਟ੍ਰਿਕ ਬੱਸਾਂ ਸਮੇਤ 20 ਵਾਧੂ ਰੋਡਵੇਜ਼ ਬੱਸਾਂ ਚਲਾਈਆਂ ਜਾਣਗੀਆਂ। ਇਹ ਬੱਸਾਂ ਕਾਲਕਾ ਬੱਸ ਸਟੈਂਡ, ਪਿੰਜੌਰ, ਜ਼ੀਰਕਪੁਰ, ਚੰਡੀਗੜ੍ਹ ਬੱਸ ਸਟੈਂਡ, ਪੰਚਕੂਲਾ ਬੱਸ ਸਟੈਂਡ ਤੋਂ ਸ੍ਰੀ ਮਾਤਾ ਮਨਸਾ ਦੇਵੀ ਮੰਦਰ ਤੱਕ ਚੱਲਣਗੀਆਂ। ਹਰ ਸਾਲ ਚੇਤਰ ਨਵਰਾਤਰੀ ਮੌਕੇ ਇੱਥੇ ਮੰਦਰ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸ਼ਰਧਾਲੂ ਪਹੁੰਚਦੇ ਹਨ। ਹਰਿਆਣਾ ਰੋਡਵੇਜ਼ ਪੰਚਕੂਲਾ ਡਿੱਪੂ ਦੇ ਜੀ ਐੱਮ ਸੁਖਦੇਵ ਸਿੰਘ ਨੇ ਕਿਹਾ ਕਿ ਬੱਸਾਂ ਦੀ ਨਿਯਮਤ ਤੌਰ ’ਤੇ ਨਿਗਰਾਨੀ ਕੀਤੀ ਜਾਵੇਗੀ, ਜੇਕਰ ਲੋੜ ਪਈ ਤਾਂ ਯਾਤਰਾਵਾਂ ਵਧਾਈਆਂ ਜਾਣਗੀਆਂ।

Advertisement
Advertisement
×