ਚੰਡੀਗੜ੍ਹ ਵਿੱਚ ਕਰੋਨਾ ਦੇ 1502 ਨਵੇਂ ਕੇਸ, ਦੋ ਮੌਤਾਂ

ਮੁਹਾਲੀ ਵਿੱਚ 1231 ਕੇਸ ਮਿਲੇ, ਦੋ ਮਰੀਜ਼ਾਂ ਦੀ ਮੌਤ; ਪੰਚਕੂਲਾ ਵਿੱਚ 509 ਨਵੇਂ ਕੇਸ ਮਿਲੇ; ਫ਼ਤਹਿਗੜ੍ਹ ਸਾਹਿਬ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 799 ਹੋਈ

ਚੰਡੀਗੜ੍ਹ ਵਿੱਚ ਕਰੋਨਾ ਦੇ 1502 ਨਵੇਂ ਕੇਸ, ਦੋ ਮੌਤਾਂ

ਚੰਡੀਗੜ੍ਹ ਵਿੱਚ ਕਰੋਨਾ ਤੋਂ ਬਚਾਅ ਲਈ ਇੱਕ ਬੱਚੀ ਦਾ ਟੀਕਾਕਰਨ ਕਰਦੀ ਹੋਈ ਇੱਕ ਸਿਹਤ ਮੁਲਾਜ਼ਮ। ਫੋਟੋ: ਮਨੋਜ ਮਹਾਜਨ

ਕੁਲਦੀਪ ਸਿੰਘ

ਚੰਡੀਗੜ੍ਹ, 19 ਜਨਵਰੀ

ਚੰਡੀਗੜ੍ਹ ਵਿੱਚ ਅੱਜ 1502 ਹੋਰ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਿਸ ਕਾਰਨ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 9966 ਹੋ ਗਿਆ ਹੈ। ਇਸ ਤੋਂ ਇਲਾਵਾ ਸੈਕਟਰ 23 ਵਾਸੀ 78 ਸਾਲਾ ਬਜ਼ੁਰਗ ਔਰਤ ਅਤੇ ਸੈਕਟਰ 47 ਨਿਵਾਸੀ 73 ਸਾਲਾ ਬਜ਼ੁਰਗ ਵਿਅਕਤੀ ਦੀ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ। ਦੋਵੇਂ ਮਰੀਜ਼ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ। ਅੱਜ 1112 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਣ ਉਪਰੰਤ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਦੇ 1231 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਦੋ ਕਰੋਨਾ ਪੀੜਤਾਂ ਦੀ ਮੌਤ ਹੋ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 417 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 14, ਕੁਰਾਲੀ ਵਿੱਚ 20, ਬੂਥਗੜ੍ਹ ਵਿੱਚ 29, ਘੜੂੰਆਂ ਵਿੱਚ 48, ਡੇਰਾਬੱਸੀ ਵਿੱਚ 126, ਢਕੋਲੀ ਵਿੱਚ 223 ਅਤੇ ਖਰੜ ਵਿੱਚ 247 ਵਿਅਕਤੀ ਕਰੋਨਾ ਤੋਂ ਪੀੜਤ ਮਿਲੇ ਹਨ। ਇਸ ਸਮੇਂ ਕਰੋਨਾ ਮਹਾਮਾਰੀ ਦੇ 8574 ਨਵੇਂ ਐਕਟਿਵ ਕੇਸ ਹਨ। 

ਪੰਚਕੂਲਾ (ਪੀ ਪੀ ਵਰਮਾ): ਪੰਚਕੂਲਾ ਵਿੱਚ ਕਰੋਨਾ ਦੇ 509 ਨਵੇਂ ਕੇਸ  ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਕਿਹਾ ਕਿ ਇਨ੍ਹਾਂ ਵਿੱਚੋਂ 452 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਵਾਸੀ ਹਨ ਜਦਕਿ ਬਾਕੀ ਮਰੀਜ਼  ਨੇੜਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ।  

ਅੰਬਾਲਾ (ਰਤਨ ਸਿੰਘ ਢਿੱਲੋਂ): ਜ਼ਿਲ੍ਹੇ ਵਿੱਚ ਰਿਕਾਰਡ 593 ਕੋਵਿਡ ਕੇਸ ਆਉਣ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 4062 ਹੋ ਗਈ ਹੈ। ਅੱਜ ਸਭ ਤੋਂ ਵੱਧ 238 ਕੇਸ ਅੰਬਾਲਾ ਸ਼ਹਿਰ ਤੋਂ ਆਏ ਹਨ ਜਦਕਿ ਅੰਬਾਲਾ ਕੈਂਟ ਤੋਂ 108, ਚੌੜਮਸਤਪੁਰ ਤੋਂ 81, ਨਰਾਇਣਗੜ੍ਹ ਤੋਂ 24, ਸ਼ਾਹਜ਼ਾਦਪੁਰ ਤੋਂ 77, ਬਰਾੜਾ ਤੋਂ 26 ਅਤੇ ਮੁਲਾਣਾ ਤੋਂ 39 ਕੇਸ ਸਾਹਮਣੇ ਆਏ ਹਨ। ਅੱਜ ਸ਼ਾਹਜ਼ਾਦਪੁਰ ਦੀ 41 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਅੰਬਾਲਾ ਨਗਰ ਨਿਗਮ ਦੇ 35 ਤੋਂ ਵੱਧ ਕਰਮਚਾਰੀ ਅਤੇ ਅਧਿਕਾਰੀ ਕਰੋਨਾ ਪਾਜ਼ੇਟਿਵ ਹੋ ਗਏ ਹਨ ਜਿਸ ਤੋਂ ਬਾਅਦ ਦੋ ਦਿਨਾਂ ਲਈ ਨਗਰ ਨਿਗਮ ਵਿੱਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਹੈ। ਡਾ. ਸੁਖਪ੍ਰੀਤ ਨੇ ਦੱਸਿਆ ਕਿ ਨਗਰ ਨਿਗਮ ਵਿੱਚੋਂ ਕੁੱਲ 75 ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 35 ਤੋਂ ਵੱਧ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਫ਼ਤਹਿਗੜ੍ਹ ਸਾਹਿਬ (ਅਜੈ ਕੁਮਾਰ ਮਲਹੋਤਰਾ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਅੱਜ 1,777 ਵਿਅਕਤੀਆਂ ਦੇ ਕਰੋਨਾ ਸਬੰਧੀ ਸੈਂਪਲ ਲਏ ਗਏ ਤੇ ਤਾਜ਼ਾ ਰਿਪੋਰਟਾਂ ’ਚ 115 ਵਿਅਕਤੀ ਕਰੋਨਾ ਪਾਜ਼ੇਟਿਵ ਮਿਲਣ ਨਾਲ ਕਰੋਨਾ ਮਰੀਜ਼ਾਂ ਦੀ ਗਿਣਤੀ 799 ’ਤੇ ਪਹੁੰਚ ਗਈ ਹੈ। 

ਲਾਲੜੂ: ਕਰੋਨਾ ਕਾਰਨ ਬਜ਼ੁਰਗ ਦੀ ਮੌਤ

ਲਾਲੜੂ: ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਵਾਰਡ ਨੰਬਰ 5 ਦੇ 78 ਸਾਲਾ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਕੌਂਸਲ ਦੇ ਕਲਰਕ ਸੰਜੂ ਗੋਇਲ ਨੇ ਦੱਸਿਆ ਕਿ ਜੀਤ ਸਿੰਘ ਪਿਛਲੇ 6 ਦਿਨਾ ਤੋਂ ਸਰਕਾਰੀ ਹਸਪਤਾਲ, ਡੇਰਾਬਸੀ ਵਿੱਚ ਜ਼ੇਰੇ ਇਲਾਜ ਸੀ, ਜਿੱਥੇ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਸੀ। ਉਸ ਤੋਂ ਬਾਅਦ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਸੀ, ਪਰ ਅਚਾਨਕ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਕੌਂਸਲ ਵੱਲੋਂ ਬਣਾਈ ਟੀਮ ਨੇ ਕਰੋਨਾ ਪ੍ਰੋਟੋਕਾਲ ਮੁਤਾਬਕ ਲਾਸ਼ ਦਾ ਸਸਕਾਰ ਕਰ ਦਿੱਤਾ। -ਪੱਤਰ ਪ੍ਰੇਰਕ

ਜ਼ੀਰਕਪੁਰ: ਥਾਣਾ ਮੁਖੀ ਸਣੇ 15 ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ

ਜ਼ੀਰਕਪੁਰ:  ਇੱਥੇ ਜ਼ੀਰਕਪੁਰ ਪੁਲੀਸ ਸਟੇਸ਼ਨ ਦੇ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਸਣੇ 15  ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਥਾਣਾ ਮੁਖੀ ਸਣੇ ਬਾਕੀ ਸਾਰੇ ਮੁਲਾਜ਼ਮਾਂ  ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ ਜਦਕਿ ਪੁਲੀਸ ਸਟੇਸ਼ਨ ਨੂੰ ਸੈਨੀਟਾਈਜ਼ੇਸ਼ਨ ਕਰਵਾਉਣ ਸਮੇਤ ਇੱਥੇ ਕੁਝ ਦਿਨਾਂ ਲਈ ਪਬਲਿਕ ਡੀਲੰਗ ਬੰਦ ਕਰ ਦਿੱਤੀ ਗਈ ਹੈ। ਡੀ.ਐੱਸ.ਪੀ.  ਜ਼ੀਰਕਪੁਰ ਹਰਜਿੰਦਰ ਸਿੰਘ ਗਿੱਲ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਥਾਣਾ ਮੁਖੀ ਸਣੇ ਹੋਰ  ਮੁਲਾਜ਼ਮਾਂ ਦੀ ਹਾਲਤ ਬਿਲਕੁਲ ਠੀਕ ਹੈ ਜਿਨ੍ਹਾਂ ਨੂੰ ਅਗਲੇ ਕੁਝ ਦਿਨਾਂ ਲਈ ਖ਼ੁਦ ਨੂੰ ਇਕਾਂਤਵਾਸ ਵਿੱਚ ਕਰ ਲਿਆ ਹੈ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All