ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ 11ਵੀਂ ਦੀ ਦਾਖ਼ਲਾ ਪ੍ਰਕਿਰਿਆ ਅੱਜ ਤੋਂ

14 ਤੋਂ ਮਿਲਣਗੇ ਪ੍ਰਾਸਪੈਕਟਸ; ਕੇਂਦਰੀਕ੍ਰਿਤ ਆਨਲਾਈਨ ਪ੍ਰਕਿਰਿਆ ਰਾਹੀਂ ਹੋਣਗੇ ਦਾਖਲੇ

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ 11ਵੀਂ ਦੀ ਦਾਖ਼ਲਾ ਪ੍ਰਕਿਰਿਆ ਅੱਜ ਤੋਂ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਜੁਲਾਈ

ਇਥੋਂ ਦੇ ਸਰਕਾਰੀ ਸਕੂਲਾਂ ਵਿਚ ਭਲਕ ਤੋਂ ਪ੍ਰਾਸਪੈਕਟਸ ਮਿਲਣ ਨਾਲ ਗਿਆਰ੍ਹਵੀਂ ਜਮਾਤ ਦੇ ਦਾਖਲਿਆਂ ਦਾ ਦੌਰ ਸ਼ੁਰੂ ਹੋ ਜਾਵੇਗਾ। ਵਿਦਿਆਰਥੀ 21 ਜੁਲਾਈ ਤੋਂ ਫਾਰਮ ਜਮ੍ਹਾਂ ਕਰਵਾ ਸਕਦੇ ਹਨ ਤੇ ਆਰਜ਼ੀ ਮੈਰਿਟ ਲਿਸਟ 7 ਅਗਸਤ ਨੂੰ ਜਾਰੀ ਕੀਤੀ ਜਾਵੇਗੀ। ਇਹ ਦਾਖਲੇ ਆਰਟਸ, ਵਿਗਿਆਨ, ਕਾਮਰਸ ਤੇ ਸਕਿੱਲ ਕੋਰਸਾਂ ਲਈ 40 ਸਕੂਲਾਂ ਵਿਚ ਕੀਤੇ ਜਾਣਗੇ। 

ਜਾਣਕਾਰੀ ਅਨੁਸਾਰ ਇਸ ਵਾਰ ਚਾਰ ਸਟਰੀਮਾਂ ਵਿਚ 12500 ਦੇ ਕਰੀਬ ਸੀਟਾਂ ਲਈ ਦਾਖਲੇ ਹੋਣਗੇ। ਇਸ ਵਾਰ ਵਿਦਿਆਰਥੀਆਂ ਨੂੰ ਆਪਣੇ ਦਸਤਾਵੇਜ਼ ਦੀਆਂ ਸਕੈਨਡ ਕਾਪੀਆਂ ਪ੍ਰਾਸਪੈਕਟਸ ਵਿਚ ਦੱਸੀ ਵੈਬਸਾਈਟ ’ਤੇ ਜਾ ਕੇ ਅਪਲੋਡ ਕਰਨੇ ਪੈਣਗੇ। ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹੈਲਪ ਡੈਸਕਾਂ ਤੋਂ ਇਲਾਵਾ ਵਿਦਿਆਰਥੀ ਸੈਕਟਰ-30 ਦੇ ਨਾਇਲਿਟ ਸੈਂਟਰ ਵਿਚ ਵੀ 10 ਤੋਂ 5 ਵਜੇ ਤਕ ਜਾ ਕੇ ਫਾਰਮ ਭਰਵਾ ਸਕਦੇ ਹਨ। ਸਾਰੀਆਂ ਸਟਰੀਮਾਂ ਲਈ ਇਕ ਹੀ ਰਜਿਸਟਰੇਸ਼ਨ ਫਾਰਮ ਭਰਨਾ ਹੋਵੇਗਾ ਜਿਸ ਦੀ ਫੀਸ 130 ਰੁਪਏ ਹੋਵੇਗੀ। 60 ਫੀਸਦੀ ਤੋਂ ਉਤੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ 10 ਸਕੂਲਾਂ ਦੀ ਆਪਸ਼ਨ ਭਰਨੀ ਹੋਵੇਗੀ। 60 ਫੀਸਦੀ ਤੋਂ ਹੇਠਾਂ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ 15 ਸਕੂਲਾਂ ਦੀ ਪਸੰਦ ਜ਼ਰੂਰ ਭਰਨ। ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਸਭ ਤੋਂ ਪਸੰਦੀਦਾ ਸਕੂਲ ਸੈਕਟਰ 16, 18, 19, 35, 37 ਤੇ ਮਨੀਮਾਜਰਾ ਕੰਪਲੈਕਸ ਦੇ ਮਾਡਲ ਸਕੂਲ ਰਹੇ ਹਨ। ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਦਾਖਲਾ ਫੀਸਾਂ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਇਸ ਕਰਕੇ ਮੱਧ ਵਰਗ ਦੇ ਮਾਪੇ ਚੰਡੀਗੜ੍ਹ ਦੇ ਮਾਡਲ ਸਕੂਲਾਂ ਨੂੰ ਤਰਜੀਹ ਦਿੰਦੇ ਹਨ। 

ਵੀਹ ਸਕੂਲਾਂ ਵਿਚ ਬਣਨਗੇ ਹੈਲਪ ਡੈਸਕ

ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਇਸ ਵਾਰ 20 ਸਰਕਾਰੀ ਸਕੂਲਾਂ ਵਿਚ ਹੈਲਪ ਡੈਸਕ ਸਥਾਪਤ ਕੀਤੇ ਹਨ। ਇਹ ਡੈਸਕ ਸਵੇਰੇ 9 ਤੋਂ 1 ਵਜੇ ਤਕ ਵਿਦਿਆਰਥੀਆਂ ਦੀ ਫਾਰਮ ਭਰਨ ਵਿਚ ਮਦਦ ਕਰਨਗੇ ਪਰ ਇਸ ਲਈ ਵਿਦਿਆਰਥੀਆਂ ਨੂੰ ਸਕੂਲ ਦੇ ਲੈਂਡਲਾਈਨ ਨੰਬਰ ‘ਤੇ ਸਮਾਂ ਲੈਣਾ ਪਵੇਗਾ ਤੇ ਸਕੂਲ ਅਧਿਆਪਕਾਂ ਵਲੋਂ ਦੱਸੇ ਸਮੇਂ ‘ਤੇ ਸਕੂਲ ਜਾਣਾ ਪਵੇਗਾ। ਇਹ ਹੈਲਪ ਡੈਸਕ ਸੈਕਟਰ-20 ਬੀ, 21, 24,  26, 27, 33, 38 ਬੀ,40, 41 ਏ, 42, 44, 45, 47, 53, ਮਨੀਮਾਜਰਾ ਟਾਊਨ, ਧਨਾਸ, ਆਰਸੀ-2, ਮਨੀਮਾਜਰਾ, ਕਰਸਾਨ, ਮਨੀਮਾਜਰਾ ਪੀਕੇ-1 ਦੇ ਸਰਕਾਰੀ ਸਕੂਲਾਂ ਵਿਚ ਸਥਾਪਤ ਕੀਤੇ ਗਏ ਹਨ।

ਦਾਖਲੇ ਦੀਆਂ ਤਰੀਖਾਂ ਤੇ ਵੇਰਵਾ

ਆਨਲਾਈਨ ਫਾਰਮ ਮਿਲਣਗੇ                         : 14 ਜੁਲਾਈ ਤੋਂ

ਰਜਿਸਟਰੇਸ਼ਨ ਫਾਰਮ ਜਮ੍ਹਾਂ ਹੋਣ ਦੀ ਸ਼ੁਰੂਆਤੀ ਮਿਤੀ  : 21 ਜੁਲਾਈ

ਆਰਜ਼ੀ ਕਾਮਨ ਮੈਰਿਟ ਸੂਚੀ ਜਾਰੀ ਹੋਵੇਗੀ              : 7 ਅਗਸਤ

ਇਤਰਾਜ਼ ਦਾਖਲ ਕਰਨ ਦੀ ਤਰੀਖ                      : 8 ਅਗਸਤ

ਸਕੂਲ ਤੇ ਸਟਰੀਮ ਜਾਰੀ ਕਰਨ ਦਾ ਵੇਰਵਾ             : 13 ਅਗਸਤ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All