DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਰੋਸੇਮੰਦ ਸਾਥੀ

ਪੰਜਾਬ ਵਿੱਚ ਬਹੁਤਿਆਂ ਲਈ ‘ਦਿ ਟ੍ਰਿਬਿਊਨ’ ਮਹਿਜ਼ ਇੱਕ ਅਖ਼ਬਾਰ ਨਹੀਂ ਸੀ; ਸਗੋਂ ਉੱਤਰੀ ਭਾਰਤ ਦੇ ਕਿਸੇ ਬੇਹੱਦ ਸਤਿਕਾਰਤ ਬਜ਼ੁਰਗ ਬਾਬੇ ਜਿਹਾ ਸੀ, ਜਿਸ ਦੀ ਮਾਣਮੱਤੀ ਹੋਂਦ ਸਿਆਸੀ ਉਲਟਫੇਰਾਂ ਅਤੇ ਦਹਾਕਿਆਂ ਦੇ ਬਦਲਾਅ ਦੇ ਬਾਵਜੂਦ ਨਿਰੰਤਰ ਕਾਇਮ ਰਹੀ। ਜਦੋਂ ਅਸੀਂ...

  • fb
  • twitter
  • whatsapp
  • whatsapp
Advertisement

Advertisement

ਪੰਜਾਬ ਵਿੱਚ ਬਹੁਤਿਆਂ ਲਈ ‘ਦਿ ਟ੍ਰਿਬਿਊਨ’ ਮਹਿਜ਼ ਇੱਕ ਅਖ਼ਬਾਰ ਨਹੀਂ ਸੀ; ਸਗੋਂ ਉੱਤਰੀ ਭਾਰਤ ਦੇ ਕਿਸੇ ਬੇਹੱਦ ਸਤਿਕਾਰਤ ਬਜ਼ੁਰਗ ਬਾਬੇ ਜਿਹਾ ਸੀ, ਜਿਸ ਦੀ ਮਾਣਮੱਤੀ ਹੋਂਦ ਸਿਆਸੀ ਉਲਟਫੇਰਾਂ ਅਤੇ ਦਹਾਕਿਆਂ ਦੇ ਬਦਲਾਅ ਦੇ ਬਾਵਜੂਦ ਨਿਰੰਤਰ ਕਾਇਮ ਰਹੀ। ਜਦੋਂ ਅਸੀਂ ਅੰਮ੍ਰਿਤਸਰ ’ਚ ਸਕੂਲ ਵਿੱਚ ਪੜ੍ਹਦੇ ਸਾਂ ਤਾਂ ਸਾਨੂੰ ਇਹ ਅਖ਼ਬਾਰ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ ਅਤੇ ਅਖ਼ਬਾਰ ਦਾ ਮਤਲਬ ਸਾਡੇ ਲਈ ‘ਦਿ ਟ੍ਰਿਬਿਊਨ’ ਹੀ ਸੀ। ਇਹ ਅਖ਼ਬਾਰ ਭਰੋਸੇਯੋਗਤਾ ਅਤੇ ਇਮਾਨਦਾਰੀ ਦਾ ਪ੍ਰਤੀਕ ਹੈ। ਅਸੀਂ ਇਸ ਦਾ ਇੱਕ-ਇੱਕ ਸ਼ਬਦ ਬੜੇ ਚਾਅ ਨਾਲ ਪੜ੍ਹਦੇ ਕਿਉਂਕਿ ਖਾਣਾ ਖਾਣ ਵੇਲੇ ਮੇਰੇ ਪਿਤਾ ਜੀ ਸਾਨੂੰ ਉਸ ਦਿਨ ਦੀਆਂ ਮੁੱਖ ਖ਼ਬਰਾਂ ਅਤੇ ਸੁਰਖ਼ੀਆਂ ਸੁਣਾਉਣ ਲਈ ਕਹਿ ਕੇ ਸਾਡਾ ਇਮਤਿਹਾਨ ਲੈਂਦੇ ਹੁੰਦੇ ਸਨ।

Advertisement

​ਸਵੇਰੇ ਅਖ਼ਬਾਰ ਦਾ ਆਉਣਾ ਰੋਜ਼ਮੱਰਾ ਜੀਵਨ ਦਾ ਇੱਕ ਹਿੱਸਾ ਸੀ, ਬਿਲਕੁਲ ਉਵੇਂ ਜਿਵੇਂ ਚਾਹ ਦੀ ਪਹਿਲੀ ਚੁਸਕੀ ਹੋਵੇ ਜਾਂ ਫਿਰ ਦੋਧੀ ਦੀ ਘੰਟੀ ਦੀ ਆਵਾਜ਼। ਇਹ ਇੱਕ ਅਜਿਹਾ ਭਰੋਸੇਮੰਦ ਸਾਥੀ ਰਿਹਾ ਹੈ, ਜਿਸ ਨੇ ਦੁਨੀਆ ਬਾਰੇ ਸਾਡੀ ਸੂਝ ਨੂੰ ਘੜਿਆ। ਇਸ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ‘ਦਿ ਟ੍ਰਿਬਿਊਨ’ ਹੁਣ ਵੀ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ। ਅਖ਼ਬਾਰਾਂ, ਰਸਾਲਿਆਂ ਅਤੇ ਸੋਸ਼ਲ ਮੀਡੀਆ ਦੇ ਹੜ੍ਹ ਦੇ ਬਾਵਜੂਦ ‘ਦਿ ਟ੍ਰਿਬਿਊਨ’ ਪੜ੍ਹਨ ਦੀ ਇਸ ਪੁਰਾਣੀ ਆਦਤ ਵਿੱਚ ਕੁਝ ਤਾਂ ਅਜਿਹਾ ਹੈ ਜੋ ਸਾਨੂੰ ਜ਼ਮੀਨ ਨਾਲ ਜੋੜ ਕੇ ਰੱਖਦਾ ਹੈ ਤੇ ਸੱਚਮੁੱਚ ਮੁੱਲਵਾਨ ਹੈ।

​ਗੰਭੀਰ ਰਿਪੋਰਟਿੰਗ ਤੋਂ ਇਲਾਵਾ ਮੈਨੂੰ ਇਸ ਵਿੱਚ ਛਪਦੇ ‘ਮਿਡਲ’ ਸਭ ਤੋਂ ਵੱਧ ਚੰਗੇ ਲੱਗਦੇ, ਜਿਨ੍ਹਾਂ ਨੂੰ ਪੜ੍ਹ ਕੇ ਬੜੀ ਖ਼ੁਸ਼ੀ ਹੁੰਦੀ। ਅਸਲ ਵਿੱਚ ਇਹ ‘ਮਿਡਲ’ ਨਿੱਜੀ ਤਜਰਬਿਆਂ ’ਤੇ ਆਧਾਰਿਤ ਕਿੱਸੇ ਹੁੰਦੇ ਨੇ ਅਤੇ ਇਸ ਵਿਚਲੇ ‘ਕ੍ਰਾਸਵਰਡ’ ਕਾਲਮ ਦਾ ਤਾਂ ਸਾਨੂੰ ਚਸਕਾ ਹੀ ਸੀ। ਮੈਂ ਅਤੇ ਮੇਰੇ ਭੈਣ-ਭਰਾ ਹੱਥ ਵਿੱਚ ਪੈਨਸਿਲ ਲੈ ਕੇ ਅਖ਼ਬਾਰ ਲੈਣ ਲਈ ਭੱਜਦੇ ਅਤੇ ਗਰਿੱਡ ਨੂੰ ਸਭ ਤੋਂ ਪਹਿਲਾਂ ਭਰਨ ਲਈ ਸਾਡੇ ਵਿਚਾਲੇ ਮੁਕਾਬਲਾ ਹੁੰਦਾ। ਉਹ ਲੁਕੇ ਹੋਏ ਸੰਕੇਤ ਸਾਡੇ ਦਿਮਾਗ਼ ਨੂੰ ਪਰਖਦੇ, ਔਖੇ ਸ਼ਬਦਾਂ ’ਤੇ ਬਹਿਸ ਛੇੜਦੇ ਅਤੇ ਸ਼ਾਂਤ ਦੁਪਹਿਰਾਂ ਨੂੰ ਸਾਂਝੇ ਉੱਦਮਾਂ ਵਿੱਚ ਬਦਲ ਦਿੰਦੇ ਸਨ।

​ਜਿਸ ਦੌਰ ਵਿੱਚ ਅਕਸਰ ਸਨਸਨੀਖੇਜ਼ ਖ਼ਬਰਾਂ ਦਾ ਬੋਲਬਾਲਾ ਹੁੰਦਾ ਸੀ, ਉਦੋਂ ਵੀ ‘ਦਿ ਟ੍ਰਿਬਿਊਨ’ ਭਰੋਸੇ ਦਾ ਪ੍ਰਤੀਕ ਸੀ- ਬਿਲਕੁਲ ਉਨ੍ਹਾਂ ਬਜ਼ੁਰਗਾਂ ਵਾਂਗ ਜੋ ਹਮੇਸ਼ਾ ਤੁਹਾਡੇ ਅੰਗ-ਸੰਗ ਰਹਿੰਦੇ ਹਨ ਅਤੇ ਵਧਾ-ਚੜ੍ਹਾ ਕੇ ਗੱਲ ਕਰਨ ਦੀ ਥਾਂ ਸਹਿਜ ਨਾਲ ਸਿਆਣੀਆਂ ਗੱਲਾਂ ਤੇ ਜੀਵਨ ਜਾਚ ਤੁਹਾਨੂੰ ਸਿਖਾਉਂਦੇ ਹਨ। ਪੰਜਾਬ ਦੇ ਕਾਲੇ ਦੌਰ ਦੌਰਾਨ ਵੀ ‘ਦਿ ਟ੍ਰਿਬਿਊਨ’ ਦੇ ਪੰਨਿਆਂ ਨੇ ਇਸ ਦੇ ਸਾਬਤ-ਕਦਮ ਰਹਿਣ ਦਾ ਅਹਿਸਾਸ ਕਰਵਾਇਆ ਅਤੇ ਤੱਥਾਂ ਨੂੰ ਭਰੋਸੇਯੋਗ ਤੇ ਸਹਿਜ ਢੰਗ ਨਾਲ ਪੇਸ਼ ਕੀਤਾ।

​ਉਸ ਦੌਰ ਦੌਰਾਨ ਭਾਵੇਂ ਅੰਮ੍ਰਿਤਸਰ ਦੀਆਂ ਸਥਾਨਕ ਖ਼ਬਰਾਂ ਹੋਣ ਜਾਂ ਕੌਮੀ ਤੇ ਕੌਮਾਂਤਰੀ ਘਟਨਾਕ੍ਰਮ ਤੇ ਮਾਮਲੇ, ਇਸ ਵਿੱਚ ਸਭ ਕੁਝ ਬੜੇ ਸੰਤੁਲਿਤ ਢੰਗ ਨਾਲ ਬਿਆਨ ਤੇ ਪੇਸ਼ ਕੀਤਾ ਜਾਂਦਾ ਸੀ। ਭਾਵੇਂ ਸਮੇਂ ਦੇ ਹਿਸਾਬ ਨਾਲ ਇਸ ਦਾ ਔਨਲਾਈਨ ਐਡੀਸ਼ਨ ਵੀ ਹੈ, ਪਰ ਮੈਨੂੰ ਅਖ਼ਬਾਰ ਹੱਥ ਵਿੱਚ ਫੜਨ ਦਾ ਅਹਿਸਾਸ, ਸੁੱਕੀ ਸਿਆਹੀ ਦੀ ਮਹਿਕ ਅਤੇ ਪੰਨੇ ਪਲਟਣ ਦੀ ਆਵਾਜ਼ ਬਹੁਤ ਪਸੰਦ ਹੈ। ਇਹ ਇੱਕ ਅਜਿਹਾ ਅਹਿਸਾਸ ਹੈ, ਜੋ ਕਿਸੇ ਪੁਰਾਣੀ ਰਜਾਈ ਜਾਂ ਨਿੱਘੇ ਦੋਸਤ ਵਾਂਗ ਹਮੇਸ਼ਾ ਸਕੂਨ ਦਿੰਦਾ ਹੈ।

-ਲੇਖਿਕਾ ਚੰਡੀਗੜ੍ਹ ਆਧਾਰਿਤ ਥੀਏਟਰ ਡਾਇਰੈਕਟਰ ਹੈ।

Advertisement
×